ਨਵੀਂ ਦਿੱਲੀ, 15 ਜਨਵਰੀ
ਇਥੋਂ ਦੀ ਪੁਲੀਸ ਨੇ 14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਰਫ਼ਿਊ ਦੌਰਾਨ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 470 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੱਤ ਘੰਟੇ ਦੇ ਰਾਤ ਦੇ ਕਰਫਿਊ ਵਿੱਚ 470 ਚਲਾਨ ਕੀਤੇ ਗਏ। ਕੇਜਰੀਵਾਲ ਸਰਕਾਰ ਨੇ ਕਰੋਨਾ ਦੀ ਰੋਕਥਾਮ ਲਈ ਰਾਤ ਦਾ ਕਰਫਿਊ ਲਾਇਆ ਹੋਇਆ ਹੈ ਤੇ ਕਰੋਨਾ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦਿੱਲੀ ਵਿਚ ਅੱਜ ਕਰੋਨਾ ਦੇ ਨਵੇਂ 20,718 ਮਾਮਲੇ ਦਰਜ ਕੀਤੇ ਗਏ।-ਆਈਏਐੱਨਐੱਸ