ਯੂਥ ਕਾਂਗਰਸ ਵੱਲੋਂ ਅੰਕਿਤਾ ਲਈ ਇਨਸਾਫ਼ ਖਾਤਰ ਮੋਮਬੱਤੀ ਮਾਰਚ : The Tribune India

ਯੂਥ ਕਾਂਗਰਸ ਵੱਲੋਂ ਅੰਕਿਤਾ ਲਈ ਇਨਸਾਫ਼ ਖਾਤਰ ਮੋਮਬੱਤੀ ਮਾਰਚ

ਯੂਥ ਕਾਂਗਰਸ ਵੱਲੋਂ ਅੰਕਿਤਾ ਲਈ ਇਨਸਾਫ਼ ਖਾਤਰ ਮੋਮਬੱਤੀ ਮਾਰਚ

ਮੋਮਬੱਤੀ ਮਾਰਚ ਕਰਦੇ ਹੋਏ ਯੂਥ ਕਾਂਗਰਸ ਦੇ ਕਾਰਕੁਨ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ

ਭਾਰਤੀ ਯੂਥ ਕਾਂਗਰਸ ਨੇ ਅੱਜ ਅੰਕਿਤਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਇੱਕ ਮੋਮਬੱਤੀ ਮਾਰਚ ਕੱਢਿਆ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਇੱਕ ਲੜਕੀ ਨੂੰ ਭਾਜਪਾ ਆਗੂ ਦੇ ਲੜਕੇ ਨੇ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਦੇਹ ਵਪਾਰ ਕਰਨ ਤੋਂ ਇਨਕਾਰ ਕਰ ਰਹੀ ਸੀ। ਯੂਥ ਕਾਂਗਰਸ ਦੇ ਵਰਕਰਾਂ ਨੇ ਮੋਮਬੱਤੀ ਮਾਰਚ ਯੂਥ ਕਾਂਗਰਸ ਦਫ਼ਤਰ ਤੋਂ ਜੰਤਰ-ਮੰਤਰ ਤੱਕ ਕੱਢਿਆ।

ਉਨ੍ਹਾਂ ਕਿਹਾ ਕਿ ਕੀ ਅੱਜ ਕੋਈ ਭਾਜਪਾ ਆਗੂ ਅੰਕਿਤਾ ਦੇ ਪਰਿਵਾਰ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਕਰ ਸਕਦਾ ਹੈ? ਉਨ੍ਹਾਂ ਕਿਹਾ ਕਿ ਅੰਕਿਤਾ ਭੰਡਾਰੀ ਮਿਹਨਤ ਕਰਕੇ ਕੁਝ ਬਣਨਾ ਚਾਹੁੰਦੀ ਸੀ ਪਰ ਭਾਜਪਾ ਲੀਡਰ ਦੇ ਮੁੰਡੇ ਨੇ ਕੁੜੀਆਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ, ਜਦੋਂ ਧੀ ਦੇਹ ਵਪਾਰ ਲਈ ਰਾਜ਼ੀ ਨਾ ਹੋਈ ਤਾਂ ਉਸ ਨੂੰ ਨਹਿਰ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਅੱਜ ਇਹ ਸਵਾਲ ਜ਼ਰੂਰ ਉੱਠੇਗਾ ਕਿ ਭਾਜਪਾ ਦੀਆਂ ਮਹਿਲਾ ਨੇਤਾਵਾਂ ਕਿੱਥੇ ਹਨ?, ਪ੍ਰਧਾਨ ਮੰਤਰੀ ਕਿੱਥੇ ਹਨ? ਅਤੇ ਉਹ ਇਸ ਦੇਸ਼ ਤੋਂ ਕਦੋਂ ਮੁਆਫੀ ਮੰਗਣਗੇ?, ਉਨ੍ਹਾਂ ਕਿਹਾ ਕਿ ਮੋਦੀ ਜੀ ਦਾ ਬਿਆਨ ਹੈ, ‘ਕੀ ਅਸੀਂ ਕੁਦਰਤ, ਸੰਸਕ੍ਰਿਤੀ, ਔਰਤਾਂ ਦੀ ਬੇਇੱਜ਼ਤੀ ਕਰਕੇ ਹਰ ਚੀਜ਼ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਲੈ ਸਕਦੇ ਹਾਂ?’ ਉਨ੍ਹਾਂ ਕਿਹਾ ਕਿ ਭਾਜਪਾ ਨੇ ਕੀ ਕੀਤਾ ਹੈ- ਅੰਕਿਤਾ ਦਾ ਕਤਲ ਕੀਤਾ, ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਛੁਡਾਇਆ, ਹਾਰ ਪਾ ਕੇ ਸਵਾਗਤ ਕੀਤਾ। ਕੀ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਭਾਜਪਾ ਨੇਤਾਵਾਂ ਦੁਆਰਾ ਬਲਾਤਕਾਰ ਤੇ ਦੁਰਵਿਵਹਾਰ ਨਹੀਂ ਦਿਖਦਾ? ਇਹ ਸਾਰੀਆਂ ਸੰਸਥਾਵਾਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਸਨ ਪਰ ਅਫਸੋਸ ਅੱਜ ਇਹ ਆਰਐਸਐਸ ਦੀ ਇੱਕ ਸ਼ਾਖਾ ਹੀ ਬਣ ਕੇ ਰਹਿ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਅੰਕਿਤਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਉਸ ਨੂੰ ਜਲਦੀ ਇਨਸਾਫ਼ ਦਿਵਾਇਆ ਜਾਵੇ।

ਜਬਰ-ਜਨਾਹ ਦੀਆਂ ਘਟਨਾਵਾਂ ਪੁਲੀਸ ਤੇ ਸਰਕਾਰ ਦੀ ਨਾਕਾਮੀ: ਕਾਂਗਰਸ

ਪੀੜਤ ਦਾ ਹਾਲ ਜਾਣਨ ਲਈ ਹਸਪਤਾਲ ਵਿੱਚ ਪੁੱਜਦਾ ਹੋਇਆ ਕਾਂਗਰਸ ਦਾ ਵਫ਼ਦ।

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਅੱਜ 18 ਸਤੰਬਰ ਨੂੰ ਪੂਰਬੀ ਦਿੱਲੀ ਵਿੱਚ ਤਿੰਨ ਨੌਜਵਾਨਾਂ ਵੱਲੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ 11 ਸਾਲਾ ਲੜਕੇ ਨੂੰ ਮਿਲਣ ਲਈ ਐਲਐਨਜੇਪੀ ਹਸਪਤਾਲ ਗਏ। ਹਸਪਤਾਲ ਵਿੱਚ ਬੱਚੇ ਦੇ ਮਾਪਿਆਂ ਨੂੰ ਮਿਲ ਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਬੱਚਾ ਸਦਮੇ ਵਿੱਚ ਹੈ ਤੇ ਉਸ ਦੇ ਦਿਲ ਦੀ ਧੜਕਣ ਘੱਟ ਹੈ, ਇੱਕ ਉਂਗਲ ਹਿਲਾਉਣ ਵਿੱਚ ਅਸਮਰੱਥ ਹੈ ਅਤੇ ਵੈਂਟੀਲੇਟਰ ’ਤੇ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਵਿਗੜਦੀ ਹਾਲਤ ਤੋਂ ਮਾਪੇ ਚਿੰਤਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਕਾਂਗਰਸ ਸਰਕਾਰ ਨੇ ਨਿਰਭਯਾ ਨੂੰ ਇਲਾਜ ਲਈ ਸਿੰਗਾਪੁਰ ਭੇਜਿਆ ਸੀ। ਉਨ੍ਹਾਂ ਕਿਹਾ ਕਿ 11 ਸਾਲ ਦੇ ਬੱਚੇ ਨਾਲ ਇੰਨੀ ਵੱਡੀ ਹਿੰਸਾ ਤੋਂ ਬਾਅਦ ਐਲ.ਐਨ.ਜੇ.ਪੀ. ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਬਾਰੇ ਕੋਈ ਹਮਦਰਦੀ ਨਹੀਂ ਹੈ ਅਤੇ ਨਾ ਹੀ ਦਿੱਲੀ ਸਰਕਾਰ ਵੱਲੋਂ ਕੋਈ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All