ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਸੰਸਥਾ ਨੇ ਇੰਡੀਆ ਗੇਟ ਵਿੱਚ ਦੇਸ਼ ਦੀ ਵੰਡ ਦਾ ਯਾਦ ਦਿਵਸ ਮਨਾਇਆ। ਸੰਸਦ ਮੈਂਬਰ ਹੰਸਰਾਜ ਹੰਸ, ਦਿਵਿਆ ਦੱਤਾ ਸਮੇਤ ਉੱਘੇ ਪੰਜਾਬੀਆਂ ਵੱਲੋਂ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਕੇਐੱਲ ਗੰਜੂ, ਜਸਟਿਸ ਕੁਲਦੀਪ ਸਿੰਘ, ਐੱਚ.ਐੱਸ. ਕੋਹਲੀ ਆਦਿ ਵੀ ਸ਼ਾਮਲ ਹੋਏ। ਸ੍ਰੀ ਸਾਹਨੀ ਨੇ ਕਿਹਾ ਕਿ ਇਹ ਯਾਦ ਕਰਨਾ ਸੱਚਮੁੱਚ ਦੁਖਦਾਈ ਹੈ ਕਿ 1947 ਦੀ ਘਾਤਕ ਵੰਡ ਦੌਰਾਨ 15 ਮਿਲੀਅਨ ਤੋਂ ਵੱਧ ਹਿੰਦੂ, ਸਿੱਖ ਅਤੇ ਮੁਸਲਮਾਨ ਉਜਾੜੇ ਗਏ ਸਨ। ਸ੍ਰੀ ਸਾਹਨੀ ਨੇ ਇਹ ਵੀ ਕਿਹਾ ਕਿ 20 ਲੱਖ ਲੋਕਾਂ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਅਤੇ ਇੱਕ ਲੱਖ ਔਰਤਾਂ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ਗਿਆ।