ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦਿੱਲੀ ਵਿੱਚ ਚਾਰ ਸਤੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਹ ਸਿੰਘ ਸਭਾ ਦਿੱਲੀ ਦੀਆਂ ਵੱਡੀਆਂ ਸਿੰਘ ਸਭਾਵਾਂ ਵਿਚੋਂ ਇੱਕ ਹੈ। ਮੌਜੂਦਾ ਕਮੇਟੀ ਨੇ ਹਰਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੁੜ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਪੈਨਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਦਿੱਲੀ ਕਮੇਟੀ ਦੇ ਰਾਜੋਰੀ ਗਾਰਡਨ ਵਾਰਡ ਤੋਂ ਸਰਨਾ ਧੜੇ ਦੇ ਜੇਤੂ ਮੈਂਬਰ ਇੰਦਰਜੀਤ ਸਿੰਘ ਚੋਣ ਮੈਦਾਨ ਵਿੱਚ ਹਨ ਤੇ ਉਨ੍ਹਾਂ ਨੇ ਵੀ ਆਪਣਾ ਪੈਨਲ ਐਲਾਨ ਦਿੱਤਾ ਹੈ। ਇਸ ਵਾਰ ਮੁਕਾਬਲਾ ਗਹਿਗੱਚ ਰਹਿਣ ਦੇ ਆਸਾਰ ਹਨ। ਰਾਮਗੜ੍ਹੀਆ ਭਾਈਚਾਰੇ ਤੇ ਪਿਸ਼ੋਰੀ ਭਾਈਚਾਰੇ ਦੀਆਂ ਖਾਸੀਆਂ ਵੋਟਾਂ ਹਨ।
ਹਰਮਨਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਭਾਟੀਆ, ਸੁਖਦੇਵ ਸਿੰਘ ਰਯਾਤ ਮੀਤ ਪ੍ਰਧਾਨ, ਮਨਜੀਤ ਸਿੰਘ ਖੰਨਾ ਸਕੱਤਰ, ਪਰਮਿੰਦਰ ਸਿੰਘ ਸਕੱਤਰ, ਪਰਮਿੰਦਰ ਕੌਰ ਸਹਾਇਕ ਸਕੱਤਰ, ਪ੍ਰੀਤ ਪ੍ਰਤਾਪ ਸਿੰਘ ਵਿੱਕੀ ਖਜ਼ਾਨਚੀ ਤੇ ਜਸਮੀਤ ਸਿੰਘ ਸਟੋਰ ਕੀਪਰ ਦੇ ਅਹੁਦੇ ਲਈ ਚੋਣ ਲੜਨਗੇ। ਹਰਬੰਸ ਸਿੰਘ ਭਾਟੀਆ ਤੇ ਪ੍ਰੀਤ ਪ੍ਰਤਾਪ ਸਿੰਘ ਮੌਜੂਦਾ ਕਮੇਟੀ ’ਚ ਵੀ ਕਾਰਜਭਾਰ ਸੰਭਾਲ ਰਹੇ ਹਨ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੁੜ ਉਨ੍ਹਾਂ ਨੂੰ ਟੀਮ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਰਯਾਤ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸ਼ਨ ਦੇ ਪ੍ਰਧਾਨ ਹਨ। ਮਨਜੀਤ ਸਿੰਘ ਖੰਨਾ ਪਿਸ਼ੌਰੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ।