ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਤਹਿਤ ਅੱਜ ਸ਼ਾਹੀਨ ਬਾਗ਼ ਵਿਚ ਕਾਰਵਾਈ ਸ਼ੁਰੂ ਕਰਨ ਲਈ ਬੁਲਡੋਜ਼ਰ ਭੇਜੇ ਗਏ ਸਨ ਪਰ ਹੁਣ ਇਹ ਕਾਰਵਾਈ ਰੁਕ ਗਈ ਹੈ। ਇਸ ਤੋਂ ਪਹਿਲਾਂ ਨਾਜਾਇਜ਼ ਉਸਾਰੀਆਂ ਢਾਹੁਣ ਲਈ ਮਿਆਦ ਤੈਅ ਕਰਨ ਦੇ ਬਾਵਜੂਦ ਦੋ ਵਾਰ ਇਸ ਇਲਾਕੇ ਵਿੱਚ ਤੋੜ ਫੋੜ ਸ਼ੁਰੂ ਨਹੀਂ ਹੋ ਸਕੀ ਸੀ ਕਿਉਂਕਿ ਲੋੜੀਂਦੀ ਗਿਣਤੀ ਵਿੱਚ ਪੁਲੀਸ ਬਲ ਮੁਹੱਈਆ ਨਹੀਂ ਹੋ ਸਕੇ ਸਨ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਵਲੋਂ ਦਿੱਲੀ ਨਗਰ ਨਿਗਮ ਦੇ ਤਿੰਨੋਂ ਵਿੰਗਾਂ ਨੂੰ ਲਿਖੇ ਗਏ ਪੱਤਰ ਮਗਰੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ।