ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਸ ਸੱਜਣ ਕੁਮਾਰ ਨੁੰ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਕੌਮ ਜੇਲ੍ਹ ਵਿਚ ਛੱਡ ਕੇ ਆਈ ਹੈ, ਉਸ ਸੱਜਣ ਕੁਮਾਰ ਨੂੰ ਸਰਨਾ ਭਰਾ ਸਟੇਜਾਂ ’ਤੇ ਸਨਮਾਨਿਤ ਕਰਦੇ ਰਹੇ ਹਨ। ਸ੍ਰੀ ਸਿਰਸਾ ਨੇ ਕਿਹਾ, ‘ਹੈਰਾਨੀ ਵਾਲੀ ਗੱਲ ਹੈ ਕਿ 1984 ਦੇ ਸਿੱਖ ਕਤਲੇਆਮ ਵਾਸਤੇ ਅਸੀਂ 37 ਸਾਲਾਂ ਤੋਂ ਵੱਧ ਸਮੇਂ ਤੋਂ ਲੜਾਈ ਲੜ ਰਹੇ ਹਾਂ, ਇਕ ਪਾਸੇ ਅਸੀਂ ਸੱਜਣ ਕੁਮਾਰ ਵਾਂਗ ਕਮਲਨਾਥ, ਜਗਦੀਸ਼ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਡੱਕਣਾ ਚਾਹੁੰਦੇ ਹਾਂ ਦੂਜੇ ਪਾਸੇ ਸਾਡੇ ਵਿਰੋਧੀ ਇਨ੍ਹਾਂ ਦਾ ਇਹ ਕਹਿ ਕੇ ਸਨਮਾਨ ਕਰ ਰਹੇ ਹਨ ਕਿ ਇਨ੍ਹਾਂ ਨੇ ਕੌਮ ਦੀ ਸੇਵਾ ਕੀਤੀ ਹੈ।’ ਸ੍ਰੀ ਸਿਰਸਾ ਨੇ ਕਿਹਾ ਕਿ ਸਰਨਾ ਭਰਾ ਹਮੇਸ਼ਾ ਕਾਂਗਰਸ ਦੇ ਝੋਲੀ ਚੁੱਕ ਰਹੇ, ਇਸੇ ਕਾਰਨ 35 ਸਾਲਾਂ ਤੱਕ ਕਤਲੇਆਮ ਕੇਸਾਂ ਵਿਚ ਨਿਆਂ ਨਹੀਂ ਮਿਲ ਸਕਿਆ।