ਭਾਜਪਾ ਵੱਲੋਂ ਮੇਅਰ ਦੀ ਚੋਣ ਨਾ ਲੜਨ ਦਾ ਐਲਾਨ : The Tribune India

ਭਾਜਪਾ ਵੱਲੋਂ ਮੇਅਰ ਦੀ ਚੋਣ ਨਾ ਲੜਨ ਦਾ ਐਲਾਨ

‘ਆਪ’ ਦਾ ਹੋਵੇਗਾ ਐੱਮਸੀਡੀ ਮੇਅਰ; ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ’ਤੇ ਪਾਰਟੀ ਦਾ ਵਿਰੋਧ ਕਰੇਗੀ ਭਾਜਪਾ: ਗੁਪਤਾ

ਭਾਜਪਾ ਵੱਲੋਂ ਮੇਅਰ ਦੀ ਚੋਣ ਨਾ ਲੜਨ ਦਾ ਐਲਾਨ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਤੇ ਹੋਰ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਦਸੰਬਰ

ਭਾਜਪਾ ਨੇ ਦਿੱਲੀ ਨਗਰ ਨਿਗਮ ਲਈ ਮੇਅਰ ਦੀ ਚੋਣ ਲੜਨ ਨਾ ਐਲਾਨ ਕੀਤਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਭਾਜਪਾ ਦਿੱਲੀ ਦੇ ਨਵੇਂ ਚੁਣੇ ਗਏ ਨਗਰ ਨਿਗਮ (ਐੱਮਸੀਡੀ) ਵਿੱਚ ਮੇਅਰ ਦੀ ਚੋਣ ਲੜੇਗੀ। ਪਾਰਟੀ ਦੇ ਦਿੱਲੀ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਕਿਹਾ ਕਿ ਐਮਸੀਡੀ ਦਾ ਮੇਅਰ ‘ਆਪ’ ਦਾ ਹੋਵੇਗਾ ਅਤੇ ਭਾਜਪਾ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਕਿਸੇ ‘ਭ੍ਰਿਸ਼ਟਾਚਾਰ’ ਵਿੱਚ ਸ਼ਾਮਲ ਹੁੰਦੀ ਹੈ ਤਾਂ ਭਾਜਪਾ ਵੀ ਉਸ ਦਾ ਵਿਰੋਧ ਕਰੇਗੀ।

ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਦਿੱਲੀ ਨੂੰ ਭ੍ਰਿਸ਼ਟਾਚਾਰ ਦੇ ਸਮਾਨਾਰਥੀ ਹੋਣ ਵਾਲੇ ‘ਆਪ’ ਤੋਂ ਬਚਾਉਣ ਲਈ ਐੱਮਸੀਡੀ ’ਚ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ’ ਭਾਜਪਾ ਵਾਅਦਾ ਕਰਦੀ ਹੈ ਕਿ ਨਿਗਮ ਵਿਚ ਵੀ ਉਹ ਦਿੱਲੀ ਦੇ ਲੋਕਾਂ ਨਾਲ ਜੁੜੇ ਸਵਾਲ ਅਤੇ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਏਗੀ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।’ ਆਦੇਸ਼ ਗੁਪਤਾ ਨੇ ਦੱਸਿਆ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਸਾਨੂੰ 36.08 ਫੀਸਦੀ ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਸਾਡੀ ਵੋਟ ਫੀਸਦੀ ਵਧ ਕੇ 39.09 ਫੀਸਦੀ ਹੋ ਗਈ ਹੈ। ਮਨੀਸ਼ ਸਿਸੋਦੀਆ ਦੇ ਵਿਧਾਨ ਸਭਾ ਹਲਕੇ ’ਚ ਜਨਤਾ ਨੇ ‘ਆਪ’ ਨੂੰ ਨਕਾਰ ਦਿੱਤਾ ਹੈ। ਦੂਜੇ ਪਾਸੇ ਹਵਾਲਾ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਦੇ ਵਿਧਾਨ ਸਭਾ ਹਲਕੇ ਵਿੱਚ ‘ਆਪ’ ਦੀ ਹਾਲਤ ਉਹੀ ਰਹੀ। ਭਾਜਪਾ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਸਰਕਾਰ ਵਿੱਚ ਕੀਤੇ ਗਏ ਵੱਡੇ ਭ੍ਰਿਸ਼ਟਾਚਾਰ ਦੀ ਤਰ੍ਹਾਂ ਨਿਗਮ ਵਿੱਚ ਵੀ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰੇਗੀ। ਸ੍ਰੀ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਰੇ ਰਾਜਾਂ ਵਿੱਚ ਲਾਗੂ ਹੈ ਪਰ ਦਿੱਲੀ ਵਿੱਚ ਕਿਉਂ ਨਹੀਂ, ਇਸ ਦਾ ਜਵਾਬ ਵੀ ਕੇਜਰੀਵਾਲ ਨੂੰ ਦੇਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All