ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਮੰਤਰੀ ਤੇ ਵਿਧਾਇਕ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ, ਇਤਿਹਾਸਕ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਭਾਜਪਾ ਕੌਂਸਲਰ ਰੇਖਾ ਦੀਕਸ਼ਿਤ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਰਵਣ ਦੀਕਸ਼ਿਤ ਇਸ ਅਨਾਰਕਲੀ ਵਾਰਡ ਤੋਂ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਸਿੱਖਿਅਤ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਚੰਗੀ ਸਿਹਤ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ, ਇਹ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ। ‘ਆਪ’ ਵਿਧਾਇਕ ਐੱਸਕੇ ਬੱਗਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸ਼ਰਵਣ ਦੀਕਸ਼ਿਤ ਆਪਣੀ ਪਤਨੀ ਰੇਖਾ ਦੀਕਸ਼ਿਤ ਨਾਲ ‘ਆਪ’ ਵਿਚ ਸ਼ਾਮਲ ਹੋਏ। ਸ਼ਰਵਣ ਦੀਕਸ਼ਿਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਟਲ ਅਤੇ ਅਡਵਾਨੀ ਦੀ ਪਾਰਟੀ ਸੀ ਪਰ ਹੁਣ ਭਾਜਪਾ ਅਡਾਨੀ ਅਤੇ ਅੰਬਾਨੀ ਦੀ ਪਾਰਟੀ ਬਣ ਗਈ ਹੈ। ਦੁਰਗੇਸ਼ ਪਾਠਕ ਅਤੇ ‘ਆਪ’ ਦੇ ਵਿਧਾਇਕ ਐੱਸ.ਕੇ. ਬੱਗਾ ਨੇ ਕੈਪ ਪਾ ਕੇ ਪਾਰਟੀ ਵਿਚ ਸਾਰਿਆਂ ਦਾ ਸਵਾਗਤ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਐੱਮਸੀਡੀ ਚੋਣ ਇੰਚਾਰਜ ਦੁਰਗੇਸ਼ ਪਾਠਕ ਨੇ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।