ਬੈੱਡਾਂ ਸਬੰਧੀ ‘ਦਿੱਲੀ ਕਰੋਨਾ’ ਐਪ ਜਾਰੀ

ਕਰੋਨਾ ਮਰੀਜ਼ਾਂ ਨੂੰ ਹਸਪਤਾਲ ’ਚ ਬੈੱਡ ਲੈਣ ਲਈ ਭਟਕਣਾ ਨਹੀਂ ਪਵੇਗਾ: ਕੇਜਰੀਵਾਲ

ਬੈੱਡਾਂ ਸਬੰਧੀ ‘ਦਿੱਲੀ ਕਰੋਨਾ’ ਐਪ ਜਾਰੀ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਦੌਰਾਨ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 2 ਜੂਨ

ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਨੂੰ ਹੁਣ ਬਿਸਤਰੇ ਜਾਂ ਵੈਂਟੀਲੇਟਰਾਂ ਲਈ ਵੱਖ-ਵੱਖ ਹਸਪਤਾਲਾਂ ’ਚ ਭਟਕਣਾ ਨਹੀਂ ਪਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਸਪਤਾਲਾਂ ’ਚ ਉਪਲੱਬਧ ਬੈੱਡਾਂ ਜਾਂ ਵੈਂਟੀਲੇਟਰਾਂ ਬਾਰੇ ਇੱਕ ਕਲਿੱਕ ਰਾਹੀਂ ਜਾਣਕਾਰੀ ਹਾਸਲ ਕਰਨ ਲਈ ‘ਦਿੱਲੀ ਕਰੋਨਾ’ ਨਾਂ ਦੀ ਐਪ ਲਾਂਚ ਕੀਤੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਹ ਐਪ ਦਿੱਲੀ ਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਖਾਲੀ ਬਿਸਤਰੇ ਅਤੇ ਵੈਂਟੀਲੇਟਰਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਜੇ ਕੋਈ ਹਸਪਤਾਲ ਮੰਜੇ ਖਾਲੀ ਹੋਣ ਦੇ ਬਾਵਜੂਦ ਮਰੀਜ਼ ਨੂੰ ਦਾਖ਼ਲ ਨਹੀਂ ਕਰਦਾ ਹੈ ਤਾਂ ਵਿਸ਼ੇਸ਼ ਸਕੱਤਰ (ਸਿਹਤ) ਮਰੀਜ਼ ਦੀ ਹਸਪਤਾਲ ਦੇ ਅਧਿਕਾਰੀ ਨਾਲ ਗੱਲ ਕਰਾਏਗਾ ਤੇ ਲੋੜ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ।

ਐਪ ਤੋਂ ਇਲਾਵਾ ਕੋਈ ਵੀ ਵੈੱਬ ਪੇਜ ‘ਤੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਗੂਗਲ ਪਲੇਅ ਤੋਂ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਹਾਡੀ ਬਿਮਾਰੀ ਗੰਭੀਰ ਨਹੀਂ ਹੈ ਅਤੇ ਹਸਪਤਾਲ ਜਾਂਦੇ ਸਮੇਂ ਡਾਕਟਰ ਤੁਹਾਨੂੰ ਘਰ ਰਹਿਣ ਦੀ ਸਲਾਹ ਦਿੰਦਾ ਹੈ ਤਾਂ ਜ਼ਬਰਦਸਤੀ ਬਿਸਤਰੇ ਲੈਣ ਦੀ ਕੋਸ਼ਿਸ਼ ਨਾ ਕਰੋ। ਮਾਮੂਲੀ ਲੱਛਣਾਂ ਵਾਲੇ ਜਾਂ ਬਿਨਾਂ ਲੱਛਣਾਂ ਦੇ ਰੋਗੀਆਂ ਦਾ ਇਲਾਜ ਘਰ ਵਿਚ ਸੰਭਵ ਹੈ ਤੇ ਦਿੱਲੀ ਵਿਚ 6-7 ਹਜ਼ਾਰ ਲੋਕ ਘਰ ਵਿਚ ਰਹਿ ਕੇ ਇਲਾਜ ਕਰਵਾ ਰਹੇ ਹਨ।

ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ ਇਸ ਸਮੇਂ 6731 ਬਿਸਤਰੇ ਹਨ, ਜਿਨ੍ਹਾਂ ਵਿਚੋਂ 2819 ਬਿਸਤਰੇ ਪੂਰੇ ਹਨ ਤੇ 3912 ਬਿਸਤਰੇ ਅਜੇ ਵੀ ਖਾਲੀ ਹਨ। ਉਨ੍ਹਾਂ ਕਿਹਾ ਕਿ ਐਪ ਵਿੱਚ ਵੈਂਟੀਲੇਟਰ ਦੇ ਵਿਕਲਪ ’ਤੇ ਜਾ ਕੇ ਹਸਪਤਾਲ ਵਿਚ ਖਾਲੀ ਵੈਂਟੀਲੇਟਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦਿੱਲੀ ਵਿੱਚ ਇਸ ਸਮੇਂ ਕੁੱਲ 302 ਵੈਂਟੀਲੇਟਰ ਹਨ। ਇਸ ਵਿਚ 92 ਭਰੇ ਤੇ 210 ਖਾਲੀ ਵੈਂਟੀਲੇਟਰ ਹਨ। ਦਿਨ ਵਿਚ ਦੋ ਵਾਰ ਇਹ ਐਪ ਸਵੇਰੇ 10 ਵਜੇ ਤੇ ਸ਼ਾਮ ਨੂੰ 6 ਵਜੇ ਅਪਡੇਟ ਕੀਤੀ ਜਾਏਗੀ।

ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ, ‘‘ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਮਾਮਲੇ ਵਧ ਰਹੇ ਹਨ। ਪਰ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਦਿੱਲੀ ਦੇ ਅੰਦਰ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ। ਜੇ ਤੁਹਾਡੇ ਘਰ ’ਚ ਕਿਸੇ ਨੂੰ ਕਰੋਨਾ ਹੈ ਅਤੇ ਉਸਨੂੰ ਆਕਸੀਜਨ ਦੀ ਲੋੜ ਹੈ ਤਾਂ ਉਸਨੂੰ ਹਸਪਤਾਲ ਵਿੱਚ ਇੱਕ ਬਿਸਤਰਾ ਮਿਲ ਜਾਵੇਗਾ। ਸਾਡੇ ਦੇਸ਼ ਦੇ ਕੁਝ ਸ਼ਹਿਰਾਂ ਤੇ ਦੁਨੀਆ ਭਰ ’ਚ ਬਹੁਤ ਸਾਰੇ ਵੱਡੇ ਦੇਸ਼ ਹਨ, ਜਿਥੇ ਕਰੋਨਾ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਜੇ ਇੱਥੇ 20 ਹਜ਼ਾਰ ਮਰੀਜ਼ ਹਨ ਤਾਂ ਉਨ੍ਹਾਂ ਕੋਲ ਸਿਰਫ਼ 7 ਹਜ਼ਾਰ ਬਿਸਤਰੇ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All