ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਟਰੈਫਿਕ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ 29 ਜਨਵਰੀ ਨੂੰ ਵਿਜੈ ਚੌਕ ‘ਚ ਹੋਣ ਵਾਲੇ ‘ਬੀਟਿੰਗ ਰੀਟਰੀਟ ਸੈਰੇਮਨੀ’ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਕਿਹਾ ਕਿ ਆਪਣੇ ਸਫ਼ਰ ਦੌਰਾਨ ਸੜਕ ਦੀ ਬਜਾਏ ਮੈਟਰੋ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਐਡਵਾਈਜ਼ਰੀ ਮੁਤਾਬਕ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਰਾਤ 9.30 ਵਜੇ ਤੱਕ ਵਿਜੇ ਚੌਕ ‘ਤੇ ਟ੍ਰੈਫਿਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ। ਵਿਜੇ ਚੌਕ ਵਾਲੇ ਪਾਸੇ ਤੋਂ ਸੁਨਿਹਰੀ ਮਸਜਿਦ ਗੋਲ ਚੱਕਰ ਤੇ ਕ੍ਰਿਸ਼ੀ ਭਵਨ ਗੋਲ ਚੱਕਰ, ਰਫੀ ਮਾਰਗ ਗੋਲ ਚੱਕਰ ਤੇ ਸੁਨੇਹਰੀ ਮਸਜਿਦ ਵਿਚਕਾਰ, ਵਿਜੈ ਚੌਕ ਤੇ ਸੀ-ਹੈਕਸਾਗਨ ਦੇ ਵਿਚਕਾਰ ਵੀ ਮਨਾਹੀ ਹੋਵੇਗੀ। ਯਾਤਰੀਆਂ ਨੂੰ ਰਿੰਗ ਰੋਡ, ਰਿਜ ਰੋਡ, ਅਰਬਿੰਦੋ ਮਾਰਗ, ਮਦਰੱਸਾ ਟੀ-ਪੁਆਇੰਟ, ਸੁਬਰਾਮਨੀਅਮ ਭਾਰਤੀ ਮਾਰਗ, ਸਫਦਰਜੰਗ ਰੋਡ, ਮਿੰਟੋ ਰੋਡ ‘ਤੇ ਜਾਣ ਦੀ ਸਲਾਹ ਦਿੱਤੀ ਹੈ।