ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦੱਖਣੀ ਦਿੱਲੀ ਦੇ ਭਾਟੀ ਮਾਈਨਜ਼ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਝਗੜੇ ਤੋਂ ਬਾਅਦ ਆਪਣੇ ਸਹਿਪਾਠੀਆਂ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੀ ਡਿਪਟੀ ਕਮਿਸ਼ਨਰ (ਦੱਖਣੀ) ਬੇਨੀਤਾ ਮੈਰੀ ਜੈਕਰ ਨੇ ਦੱਸਿਆ ਕਿ ਪੁਲੀਸ ਸੰਜੈ ਕਲੋਨੀ ਦੇ ਸਕੂਲ ਪਹੁੰਚੀ, ਜਿੱਥੇ ਇਹ ਖੁਲਾਸਾ ਹੋਇਆ ਕਿ ਹਮਲਾਵਰ ਮੋਹਿਤ (20) ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਹੈ, ਦੀ ਛੁੱਟੀ ਦੌਰਾਨ ਆਪਣੇ ਸਹਿਪਾਠੀ ਅੰਕੁਸ਼ (19) ਨਾਲ ਬਹਿਸ ਹੋਈ। ਝਗੜਾ ਹੱਥੋਪਾਈ ਵਿੱਚ ਬਦਲ ਗਿਆ, ਇਸ ਦੌਰਾਨ ਮੋਹਿਤ ਨੇ ਅੰਕੁਸ਼ ਦੀ ਛਾਤੀ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ। ਡੀਸੀਪੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਸਹਿਪਾਠੀਆਂ ਅਜੈ ਤੇ ਅਜੀਤ ਨੇ ਦਖਲ ਦਿੱਤਾ ਤਾਂ ਉਨ੍ਹਾਂ ’ਤੇ ਵੀ ਮੋਹਿਤ ਨੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ।