ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਮੁਸਤਫਾਬਾਦ ਤੋਂ ‘ਆਪ’ ਦੇ ਵਿਧਾਇਕ ਹਾਜੀ ਯੂਨਸ ਨੇ ਦੋਸ਼ ਲਾਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੀ ਕਾਰ ’ਤੇ ਹਮਲਾ ਕੀਤਾ, ਜਿਸ ’ਚ ਉਨ੍ਹਾਂ ਦਾ ਪੁੱਤਰ ਤੇ ਧੀ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਚੌਕ ਵਿੱਚ ਜਾ ਰਹੇ ਸਨ। ਦਿੱਲੀ ਪੁਲੀਸ ਨੇ ਆਪਣੀ ਮੁਢਲੀ ਜਾਂਚ ’ਚ ਪਾਇਆ ਕਿ ਇਹ ਰੋਡ ਰੇਜ ਦਾ ਮਾਮਲਾ ਜਾਪਦਾ ਹੈ ਤੇ ‘ਓਵਰਟੇਕਿੰਗ’ ਦੇ ਮੁੱਦੇ ’ਤੇ ਦੋਵਾਂ ਧਿਰਾਂ ’ਚ ਬਹਿਸ ਹੋ ਗਈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਕਾਰ ’ਤੇ ਹਮਲਾ ਹੋਇਆ ਸੀ। ਦਿੱਲੀ ਪੁਲੀਸ ਨੇ ਰੋਡ ਰੇਜ ਦੇ ਮਾਮਲੇ ’ਚ ਐੱਫਆਈਆਰ ਦਰਜ ਕਰ ਲਈ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਯੂਨਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦਾ ਪੁੱਤਰ ਰਮੇਸ਼ ਪਾਰਕ ਤੋਂ ਆਪਣੀਆਂ ਭੈਣਾਂ ਨਾਲ ਘਰ ਪਰਤ ਰਿਹਾ ਸੀ। ਡੀਸੀਪੀ (ਉੱਤਰ-ਪੂਰਬ) ਸੰਜੇ ਕੁਮਾਰ ਸੈਨ ਨੇ ਕਿਹਾ ਕਿ ਜਾਂਚ ਮੁਤਾਬਕ ਇਹ ਰੋਡ ਰੇਜ ਦਾ ਮਾਮਲਾ ਸੀ।