ਗਾਜ਼ੀਪੁਰ ਦੇ ਮੰਚ ਤੋਂ ਕਲਾਕਾਰਾਂ ਨੇ ਰੰਗ ਬਿਖ਼ੇਰੇ

ਗਾਜ਼ੀਪੁਰ ਦੇ ਮੰਚ ਤੋਂ ਕਲਾਕਾਰਾਂ ਨੇ ਰੰਗ ਬਿਖ਼ੇਰੇ

ਗਾਜ਼ੀਪੁਰ ਵਿੱਚ ਲੋਕ ਕਲਾ ਪੇਸ਼ ਕਰਦੇ ਹੋਏ ਕਲਾਕਾਰ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 27 ਫਰਵਰੀ 

ਕਿਸਾਨ ਅੰਦੋਲਨ ਦੌਰਾਨ ਜਿੱਥੇ ਕਿਸਾਨਾਂ ਨੇ ਸੜਕਾਂ ’ਤੇ  ਪੱਕੇ ਡੇਰੇ ਲਾ ਰੱਖੇ ਹਨ ਉੱਥੇ ਹੀ ਕਲਾਕਾਰ ਵੀ ਉਨ੍ਹਾਂ ਵਿੱਚ ਜੋਸ਼ ਭਰਨ ਲਈ ਪਹੁੰਚ ਰਹੇ ਹਨ। ਹੁਣ ਦਿੱਲੀ ਦੇ ਤਿੰਨਾਂ ਮੋਰਚਿਆਂ ਵਿੱਚ ਪੰਜਾਬ ਦੇ ਨਾਲ-ਨਾਲ ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਸ਼ਮੂਲੀਅਤ ਵੱਧ ਗਈ ਹੈ। 

 ਗਾਜ਼ੀਪੁਰ ਬਾਰਡਰ ’ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਮਨੋਰੰਜਨ ਲਈ ਸਥਾਨਕ ਕਲਾਕਾਰਾਂ ਵੱਲੋਂ ਰਾਗਣੀਆਂ ਤੇ ਲੋਕ ਧਾਰਾ ਦੇ ਸੰਗੀਤ ਨਾਲ ਪੁਰਾਣੇ ਗਾਣੇ ਗਾ ਕੇ ਆਪਣੀ ਹਾਜ਼ਰੀ ਅੰਦੋਲਨ ਵਿੱਚ ਲੁਆਈ ਜਾ ਰਹੀ ਹੈ। 

 ਬੀਤੇ ਤਿੰਨ ਮਹੀਨਿਆਂ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ, ਸੋਨੀਆ ਮਾਨ ਅਤੇ ਪੰਮੀ ਬਾਈ ਵੱਲੋਂ ਧਰਨਿਆਂ ਵਿੱਚ ਸ਼ਾਮਲ ਹੋ ਕੇ ਕਿਸਾਨ ਏਕਤਾ ਨਾਲ ਆਪਣੀ ਇੱਕਜੁਟਤਾ ਪ੍ਰਗਟਾਈ ਜਾ ਰਹੀ ਸੀ। ਹੁਣ ਯੂਪੀ ਦਾ ਲੋਕਲ ਸੰਗੀਤ ਵੀ ਉੱਥੇ ਗੂੰਜਣ ਲੱਗਾ ਹੈ। ਅੱਜ ਇੱਕ ਗਰੁੱਪ ਵੱਲੋਂ ਦੋ ਗਾਣੇ ਪੇਸ਼ ਕੀਤੇ ਗਏ। ਇਸ ਗਰੁੱਪ ਵੱਲੋਂ ਦੇਸ਼ ਭਗਤੀ ਤੇ ਸੱਭਿਆਚਾਰ ਨਾਲ ਜੁੜੇ ਗਾਣੇ ਗਾਏ ਗਏ ਤੇ ਕਿਸਾਨਾਂ ਦਾ ਹੌਸਲਾ ਵਧਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All