ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
22 ਸਾਲਾ ਨੌਜਵਾਨ ਨੂੰ ਆਕਸੀਜਨ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਜੈ ਕਿਸ਼ਨ ਵਜੋਂ ਹੋਈ ਹੈ, ਜੋ ਕਿ ਜਹਾਂਗੀਰਪੁਰੀ ਦਾ ਰਹਿਣ ਵਾਲਾ ਹੈ। ਪੁਲੀਸ ਨੂੰ ਸ਼ਿਕਾਇਤਕਰਤਾ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੂੰ ਵਟਸਐਪ ’ਤੇ ਇਕ ਇਸ਼ਤਿਹਾਰ ਮਿਲਿਆ, ਜਿਸ ’ਚ ਘਰ ਵਿਚ ਆਕਸੀਜਨ ਸਿਲੰਡਰ ਵੰਡਣ ਦਾ ਦਾਅਵਾ ਕੀਤਾ ਗਿਆ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਮੋਬਾਈਲ ਨੰਬਰ ’ਤੇ ਕਾਲ ਕੀਤੇ ਜਾਣ ਤੋਂ ਬਾਅਦ ਉਸ ਨੌਜਵਾਨ ਨੇ ਉਸ ਨੂੰ 20,000 ਰੁਪਏ ਦੇ ਦੋ ਆਕਸੀਜਨ ਸਿਲੰਡਰਾਂ ਲਈ ਪੈਸੇ ਪਾਉਣ ਲਈ ਕਿਹਾ, ਸ਼ਿਕਾਇਤਕਰਤਾ ਨੇ ਪੈਸੇ ਪਾ ਦਿੱਤੇ ਪਰ ਕੋਈ ਸਿਲੰਡਰ ਨਹੀਂ ਮਿਲਿਆ।