ਗੁਰੂਗ੍ਰਾਮ, 3 ਮਈ
ਹਰਿਆਣਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਨੇ ਆਂਸਲ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਖਿਲਾਫ ਅਲਾਟੀਆਂ ਨੂੰ ਮਕਾਨ ਸਮੇਂ ਸਿਰ ਨਾ ਦੇਣ ਤੇ ਰਕਮ ਵਾਪਸ ਨਾ ਕਰਨ ’ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਅਥਾਰਟੀ ਦੇ ਚੇਅਰਮੈਨ ਡਾ. ਕੇ ਕੇ ਖੰਡੇਲਵਾਲ ਨੇ ਕਿਹਾ ਕਿ ਇਸ ਸਬੰਧੀ ਰਿਐਲਿਟੀ ਫਰਮ ਵਿਰੁੱਧ ਪੰਜ ਸ਼ਿਕਾਇਤਾਂ ਮਿਲੀਆਂ ਸਨ।