ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਪਣੀ ਪਤਨੀ ਸੋਨਲ ਸ਼ਾਹ ਨਾਲ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦਾ ਦੌਰਾ ਕੀਤਾ। ਉਨ੍ਹਾਂ ਅਜਾਇਬ ਘਰ ਦੇ ਹਰ ਖਾਸ ਪੁਆਇੰਟ ਦਾ ਨਿਰੀਖਣ ਕੀਤਾ ਤੇ ਦੇਸ਼ ਦੇ ਸਾਰੇ 14 ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਸਾਰੀਆਂ 14 ਗੈਲਰੀਆਂ ਦੇਖੀਆਂ। ਅਜਾਇਬ ਘਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਪਰੈਲ 2022 ਨੂੰ ‘ਤੀਨ ਮੂਰਤੀ ਅਸਟੇਟ’ ਵਿਖੇ ਕੀਤਾ ਗਿਆ ਸੀ ਤੇ ਸਾਰੇ 14 ਸਾਬਕਾ ਪ੍ਰਧਾਨ ਮੰਤਰੀਆਂ ਦੇ ਜੀਵਨ ਤੇ ਯੋਗਦਾਨ ਨੂੰ ਕਵਰ ਕਰਦਾ ਹੈ। 306 ਕਰੋੜ ਰੁਪਏ ਦੀ ਲਾਗਤ ਨਾਲ 10,491 ਵਰਗ ਮੀਟਰ ਦੇ ਵੱਡੇ ਖੇਤਰ ਵਿੱਚ ਸਥਾਪਤ ਅਜਾਇਬ ਘਰ ਦਾ ਡਿਜ਼ਾਈਨ ਉਭਰਦੇ ਭਾਰਤ ਦੀ ਕਹਾਣੀ ਤੋਂ ਪ੍ਰੇਰਿਤ ਹੈ। ਅਜਾਇਬ ਘਰ ਵਿੱਚ ਕੁੱਲ 43 ਗੈਲਰੀਆਂ ਹਨ, ਜਿਨ੍ਹਾਂ ਵਿੱਚ ਸਮੱਗਰੀ ਵਿੱਚ ਵਿਭਿੰਨਤਾ ਅਤੇ ਡਿਸਪਲੇਅ ਦੇ ਵਾਰ-ਵਾਰ ਰੋਟੇਸ਼ਨ ਨੂੰ ਸ਼ਾਮਲ ਕਰਨ ਲਈ ਅਤਿ ਆਧੁਨਿਕ ਤਕਨਾਲੋਜੀ-ਆਧਾਰਿਤ ਹਨ।