ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜਨਵਰੀ
ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਟਵਿੱਟਰ ’ਤੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀ ਪਹਿਲੀ 100 ਫੀਸਦੀ ਇਲੈਕਟ੍ਰਿਕ ਬੱਸ ਦੇ ਪ੍ਰੋਟੋਟਾਈਪ ਨੂੰ ਲਾਂਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦੀ ਹੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦਿਖਾਉਣਗੇ ਤੇ ਗਹਿਲੋਤ ਨੇ ਆਪਣੇ ਟਵੀਟ ਦੇ ਨਾਲ ਬੱਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਗਹਿਲੋਤ ਨੇ ਟਵੀਟ ਕੀਤਾ “ਦਿੱਲੀ ਨੂੰ ਵਧਾਈ! ਲੰਬੀ ਉਡੀਕ ਤੋਂ ਬਾਅਦ, ਡੀਟੀਸੀ ਦੀ ਪਹਿਲੀ 100 ਫੀਸਦੀ ਇਲੈਕਟ੍ਰਿਕ ਬੱਸ ਦਾ ਪ੍ਰੋਟੋਟਾਈਪ ਦਿੱਲੀ ਪਹੁੰਚ ਗਿਆ ਹੈ! ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦੀ ਹੀ ਇਸ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦਿਖਾਉਣਗੇ’ ਡੀਟੀਸੀ ਅਜਿਹੀਆਂ 300 ਬੱਸਾਂ ਦੀ ਖਰੀਦ ਕਰ ਰਿਹਾ ਹੈ। 140 ਲੋ-ਫਲੋਰ, ਏਅਰ-ਕੰਡੀਸ਼ਨਡ ਇਲੈਕਟ੍ਰਿਕ ਬੱਸਾਂ ਜਿਨ੍ਹਾਂ ਦੀ ਡਿਲੀਵਰੀ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਣੀ ਸੀ ਜੋ ਕਿ ਹੋਰ ਕਾਰਨਾਂ ਦੇ ਨਾਲ-ਨਾਲ ਮਹਾਮਾਰੀ ਕਾਰਨ ਦੇਰੀ ਹੋ ਗਈ ਸੀ। ਇਹ ਬੱਸਾਂ ਸੁਭਾਸ਼ ਪਲੇਸ ਡਿਪੂ, ਮਾਇਆਪੁਰੀ ਡਿਪੂ, ਰੋਹਿਣੀ-2 ਡਿਪੂ, ਰਾਜਘਾਟ-2 ਡਿਪੂ ਅਤੇ ਮੁੰਡੇਲਾ ਕਲਾਂ ਡਿਪੂ ਵਿਖੇ ਪਾਰਕ ਕੀਤੀਆਂ ਜਾਣਗੀਆਂ। ਆਉਣ ਵਾਲੇ ਮਹੀਨਿਆਂ ਵਿੱਚ ਅਜਿਹੀਆਂ ਹੋਰ ਇਲੈਕਟ੍ਰਿਕ ਬੱਸਾਂ ਨੂੰ ਡੀਟੀਸੀ ਫਲੀਟ ਵਿੱਚ ਸ਼ਾਮਲ ਕੀਤਾ ਜਾਵੇਗਾ। ਡੀਟੀਸੀ ਅਤੇ ਕਲੱਸਟਰ ਫਲੀਟ ਵਿੱਚ 3,500 ਤੋਂ ਵੱਧ ਨਵੀਆਂ ਈ-ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਬੋਰਡ ਨੇ ਆਪਣੇ ਫਲੀਟ ਨੂੰ ਮਜ਼ਬੂਤ ਕਰਨ ਲਈ 1,015 ਇਲੈਕਟ੍ਰਿਕ ਬੱਸਾਂ ਸਮੇਤ 1,245 ਲੋ-ਫਲੋਰ ਬੱਸਾਂ ਨੂੰ ਸ਼ਾਮਲ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਦਿੱਲੀ ਨੇ ਗ੍ਰੀਨ ਫੰਡ ’ਚ 1,298 ਕਰੋੜ ਇਕੱਠੇ ਕੀਤੇ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਪਿਛਲੇ ਛੇ ਸਾਲਾਂ ਵਿੱਚ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੋਣ ਵਾਲੇ ਡੀਜ਼ਲ-ਗਜ਼ਲਿੰਗ ਟਰੱਕਾਂ ਤੋਂ ਵਾਤਾਵਰਨ ਮੁਆਵਜ਼ੇ ਵਜੋਂ ਇਕੱਠੇ ਕੀਤੇ 1,298 ਕਰੋੜ ਰੁਪਏ ਵਿੱਚੋਂ ਸਿਰਫ 21 ਫੀਸਦੀ ਖਰਚ ਕੀਤਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਲਾਗੂ, ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਸੈੱਸ ਇਕੱਠਾ ਕਰਦੀ ਹੈ ਤੇ ਇਸਨੂੰ ਟ੍ਰਾਂਸਪੋਰਟ ਵਿਭਾਗ ਕੋਲ ਜਮ੍ਹਾਂ ਕਰਦੀ ਹੈ। ਸਮਾਜਿਕ ਕਾਰਕੁਨ ਅਮਿਤ ਗੁਪਤਾ ਦੁਆਰਾ ਦਾਇਰ ਇੱਕ ਆਰਟੀਆਈ ਅਰਜ਼ੀ ਦੇ ਜਵਾਬ ਅਨੁਸਾਰ, 20 ਨਵੰਬਰ, 2015 ਤੋਂ, ਸ਼ਹਿਰ ਦੀ ਸਰਕਾਰ ਨੇ ਹਰੇ ਪ੍ਰਾਜੈਕਟਾਂ ’ਤੇ ‘ਵਾਤਾਵਰਨ ਸੈੱਸ’ ਵਜੋਂ ਇਕੱਠੇ ਕੀਤੇ 1,298 ਕਰੋੜ ਰੁਪਏ ਵਿੱਚੋਂ ਸਿਰਫ 281.5 ਕਰੋੜ ਰੁਪਏ ਦੀ ਵਰਤੋਂ ਕੀਤੀ ਹੈ।