ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਮੂਰਥਲ ਵਿੱਚ ਇਕ ਹੋਟਲਨੁਮਾ ਢਾਬੇ ਦੇ ਕਰੀਬ 70 ਮੁਲਾਜ਼ਮਾਂ ਨੂੰ ਕਰੋਨਾ ਹੋਣ ਮਗਰੋਂ ਹੁਣ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੋ ਵੀ ਲੋਕ ਇਸ ਢਾਬੇ ਉਪਰ ਖਾਣਾ ਖਾਣ ਗਏ ਸਨ ਉਹ ਸਵੈ-ਇਕਾਂਤਵਾਸ ਹੋ ਜਾਣ ਕਿਉਂਕਿ ਉਨ੍ਹਾਂ ਵਿੱਚੋਂ ਵੀ ਲਾਗ ਹੋਣ ਤੇ ਅੱਗੇ ਫੈਲਣ ਦਾ ਡਰ ਬਣ ਗਿਆ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮੁਰਥਲ ਵਿੱਚ ਕਈ ਢਾਬੇ ਹਨ ਜਿੱਥੇ ਦਿੱਲੀ ਦੇ ਲੋਕ ਅਕਸਰ ਹੀ ਰਾਤ ਸਮੇਂ ਜਾਂ ਦੁਪਹਿਰ ਨੂੰ ਪਰਾਂਠੇ ਖਾਣ ਜਾਂਦੇ ਹਨ। ਉੱਥੇ ਦੋ ਢਾਬਿਆਂ ਵਿੱਚੋਂ ਕੁੱਲ 71 ਮੁਲਾਜ਼ਮਾਂ ਨੂੰ ਕਰੋਨਾ ਪਾਇਆ ਗਿਆ ਹੈ। ਇਸ ਕਰਕੇ ਦਿੱਲੀ ਦੇ ਉੱਥੇ ਜਾਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ।