ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਨੋਇਡਾ (ਯੂਪੀ) ਦੇ ਗੌਤਮ ਬੁੱਧ ਨਗਰ ਦੇ ਸਿਹਤ ਅਧਿਕਾਰੀ ਬੁੱਧਵਾਰ ਨੂੰ ਦੋ ਮੁੱਖ ਨੋਇਡਾ-ਦਿੱਲੀ ਹੱਦਾਂ ’ਤੇ ਤਾਇਨਾਤ ਕੀਤੇ ਜਿਥੇ ਉਨ੍ਹਾਂ ਨੇ ਕੌਮੀ ਰਾਜਧਾਨੀ ਤੋਂ ਆਉਣ ਵਾਲੇ ਲੋਕਾਂ ਦੀ ਕਰੋਨਾ ਦੀ ਜਾਂਚ ਸ਼ੁਰੂ ਕੀਤੀ। ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਸੁਹਾਸ ਐੱਲਵਾਈ ਨੇ ਆਧੁਨਿਕ ਤੌਰ ’ਤੇ ਆਉਣ ਵਾਲੇ ਲੋਕਾਂ ਦੀ ਪਰਖ ਦੀ ਘੋਸ਼ਣਾ ਪ੍ਰਸ਼ਾਸਨ ਤੇ ਸਿਹਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਤੋਂ ਬਾਅਦ ਕੀਤੀ। ਗੌਤਮ ਬੁੱਧ ਨਗਰ ਦੇ ਚੀਫ ਮੈਡੀਕਲ ਅਫਸਰ ਦੀਪਕ ਓਹਰੀ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਦੀਆਂ ਟੀਮਾਂ ਦਿੱਲੀ-ਨੋਇਡਾ-ਡਾਇਰੈਕਟ (ਡੀਐੱਨਡੀ) ਫਲਾਈਵੇਅ ’ਤੇ ਚਿਲਾ ਵਿੱਚ ਹੱਦਾਂ ’ਤੇ ਕੌਮੀ ਰਾਜਧਾਨੀ ਤੋਂ ਨੋਇਡਾ ਜਾਣ ਵਾਲੇ ਦੋ ਪ੍ਰਮੁੱਖ ਬਿੰਦੂਆਂ ’ਤੇ ਤਾਇਨਾਤ ਹਨ। ਅਜਿਹਾ ਇਹ ਸੁਨਿਸ਼ਚਿਤ ਕਰਨ ਲਈ ਕੀਤਾ ਜਾ ਰਿਹਾ ਹੈ ਕਿ ਗੌਤਮ ਬੁੱਧ ਨਗਰ ਵਿੱਚ ਲਾਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀ ਮੁਹਿੰਮ ਬੁੱਧਵਾਰ ਨੂੰ ਦਿੱਲੀ ਨਾਲ ਲੱਗਦੇ ਅਸ਼ੋਕ ਨਗਰ ਤੇ ਵੀਰਵਾਰ ਨੂੰ ਨੋਇਡਾ ਦੇ ਬੋਟੈਨੀਕਲ ਗਾਰਡਨ ਮੈਟਰੋ ਸਟੇਸ਼ਨ ’ਤੇ ਚਲਾਈ ਜਾਵੇਗੀ। ਜੇ ਕੋਈ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਜਾਂਦਾ ਹੈ। ਸਿਰਫ ਨੈਗੇਟਿਵ ਟੈਸਟ ਕਰਨ ਵਾਲਿਆਂ ਨੂੰ ਹੀ ਨੋਇਡਾ ਵਿੱਚ ਦਾਖ਼ਲ ਹੋਣ ਦੀ ਆਗਿਆ ਹੈ।