ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਸਾਲ 2020 ਵਿੱਚ ਦਿੱਲੀ ਦੰਗਿਆਂ ਨਾਲ ਸਬੰਧਿਤ ਪੁਲੀਸ ਹੈੱਡ ਕਾਂਸਟੇਬਲ ਰਤਨ ਲਾਲ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਦੇ ਜੱਜ ਵੱਲੋਂ ਕੀਤੀ ਟਿੱਪਣੀ, ਉਨ੍ਹਾਂ ਸਾਰੀਆਂ ਰਾਜਨੀਤੀ ਦੇ ਅਧੀਨ ਸੈਕੂਲਰਿਜ਼ਮ ਦੀ ਓਟ ਵਿੱਚ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਚਪੇੜ ਹੈ ਜੋ ਕਹਿੰਦੇ ਸਨ ਕਿ ਦੰਗਿਆਂ ਪਿੱਛੇ ਕੋਈ ਸੋਚੀ ਸਮਝੀ ਸਾਜ਼ਿਸ਼ ਨਹੀਂ ਸੀ। ਭਾਜਪਾ ਤੇ ਸਥਾਨਕ ਨਾਗਰਿਕ ਲਗਾਤਾਰ ਕਹਿੰਦੇ ਰਹੇ ਹਨ ਕਿ ਦੰਗੇ ਫਰਵਰੀ-2020 ਵਿੱਚ ਹੋਏ ਸਨ ਪਰ ਉਹ ‘ਸੀਏਏ’ ਤੋਂ ਬਹੁਤ ਪਹਿਲਾਂ ਤਿਆਰ ਸਨ। ਸ੍ਰੀ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਦਿੱਲੀ ਦੰਗਿਆਂ ਵਿੱਚ ‘ਆਪ’ ਦੇ ਕਾਰਪੋਰੇਸ਼ਨ ਦੇ ਕੌਂਸਲਰ ਤਾਹਿਰ ਹੁਸੈਨ ਦੀ ਸ਼ਮੂਲੀਅਤ ਤੇ ਸੀਸੀਟੀਵੀ ਫੁਟੇਜ ਉੱਤੇ ਅਦਾਲਤ ਦੀ ਕੱਲ੍ਹ ਦੀ ਟਿੱਪਣੀ ਸਪਸ਼ਟ ਹੈ।