ਰਾਮਾਨੁਜਨ ਕਾਲਜ ਵੱਲੋਂ ਦੋ-ਰੋਜ਼ਾ ਕੌਮੀ ਵੈਬੀਨਾਰ

ਰਾਮਾਨੁਜਨ ਕਾਲਜ ਵੱਲੋਂ ਦੋ-ਰੋਜ਼ਾ ਕੌਮੀ ਵੈਬੀਨਾਰ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ

ਰਾਮਾਨੁਜਨ ਕਾਲਜ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਤੇ ਰਾਜਨੀਤੀ ਵਿਭਾਗ ਵੱਲੋਂ ਮਦਨ ਮੋਹਨ ਮਾਲਵੀਆ ਅਧਿਆਪਕ ਅਤੇ ਅਧਿਆਪਨ ਰਾਸ਼ਟਰੀ ਉਦੇਸ਼ ਅਧੀਨ ਅਧਿਆਪਕ ਸਿਖਲਾਈ ਕੇਂਦਰ ਦੇ ਸਹਿਯੋਗ ਸਦਕਾ ਦੋ-ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਤੇ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਐੱਸ.ਪੀ ਅਗਰਵਾਲ ਨੇ ਵੱਖ-ਵੱਖ ਦੇਸ਼ਾਂ ਤੋਂ ਜੁੜੇ ਬੁਲਾਰਿਆਂ, ਅਧਿਆਪਕਾਂ, ਖੋਜਾਰਥੀਆਂ ਨਾਲ ਵੈਬੀਨਾਰ ਦਾ ਆਗ਼ਾਜ਼ ਕੀਤਾ। ਵੈਬੀਨਾਰ ਦਾ ਪਹਿਲਾ ਦਿਨ ਇਸ ਮੁਸ਼ਕਿਲ ਦੌਰ ਵਿੱਚ ਸਾਹਿਤ ਦੀ ਭੂਮਿਕਾ ’ਤੇ ਕੇਂਦਰਿਤ ਰਿਹਾ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋ. ਰਵੇਲ ਸਿੰਘ ਦੀ ਪ੍ਰਧਾਨਗੀ ਹੇਠ ਇੰਗਲੈਂਡ ਤੋਂ ਕਹਾਣੀਕਾਰ ਐੱਸ.ਬਲਵੰਤ, ਸਿਡਨੀ ਆਸਟਰੇਲੀਆ ਤੋਂ ਕੀਟ-ਵਿਗਿਆਨੀ ਤੇ ਕਵੀ ਡਾ. ਅਮਰਜੀਤ ਟਾਂਡਾ ਤੇ ਇਟਲੀ ਤੋਂ ਸਾਹਿਤ ਸੁਰ ਸੰਗਮ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਨੇ ਅਜੋਕੇ ਸਮੇਂ ਅੰਦਰ ਕੋਵਿਡ-19 ਦੇ ਮਨੁੱਖ ਦੀ ਜ਼ਿੰਦਗੀ ’ਤੇ ਪੈ ਰਹੇ ਮਾਰੂ ਪ੍ਰਭਾਵਾਂ ਦੇ ਨਾਲ ਆਸ਼ਾਵਾਦੀ ਸਾਹਿਤ ਦੀ ਭੂਮਿਕਾ ਬਾਰੇ ਵੀ ਕਹਾਣੀਆਂ ਤੇ ਕਵਿਤਾਵਾਂ ਦੇ ਹਵਾਲੇ ਨਾਲ ਚਰਚਾ ਕੀਤੀ। ਦੂਜੇ ਦਿਨ ਕੋਵਿਡ -19 ਦੇ ਕਾਰਨ ਅੰਤਰਰਾਸ਼ਟਰੀ ਰਾਜਨੀਤਿਕ ਸਬੰਧਾਂ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰ. ਸ਼੍ਰੀਕਾਂਤ ਕੋਂਡਾਪੱਲੀ ਦੀ ਪ੍ਰਧਾਨਗੀ ਹੇਠ ਤਾਇਵਾਨ ਤੋਂ ਡਾ. ਸਨਾ ਹਾਸ਼ਮੀ ਨੇ ਏਸ਼ੀਆ ਦੇ ਸਰਹੱਦੀ ਵਿਵਾਦਾਂ ਬਾਰੇ, ਬੈਨੇਟ ਯੂਨੀਵਰਸਿਟੀ ਤੋਂ ਡਾ. ਤਿਲਕ ਝਾ ਨੇ ਇਸ ਵਿਸ਼ਵੀ ਮੀਡੀਆ ਦੀ ਭੂਮਿਕਾ ਬਾਰੇ ਅਤੇ ਸ੍ਰੀ ਮਧੁਕਰ ਸ਼ਿਆਮ ਨੇ ਚੀਨ ਦੀ ਵਿਸ਼ਵੀ ਸਥਿਤੀ, ਦੂਸਰੇ ਦੇਸ਼ਾਂ ਨਾਲ ਉਸ ਦੇ ਸਬੰਧਾਂ ਬਾਰੇ ਬੇਹੱਦ ਮਹੱਤਵਪੂਰਨ ਪੱਖ ਸਾਹਮਣੇ ਰੱਖੇ। ਸਰੋਤਿਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵਿਸਤਾਰ ਵਿੱਚ ਦਿੱਤੇ ਗਏ। ਵੈਬੀਨਾਰ ਕਨਵੀਨਰ ਡਾ. ਸਿਮਰਨ ਸੇਠੀ ਤੇ ਸੁਬੋਧ.ਕੇ.ਸੱਜਣ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All