ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਦਿੱਲੀ ਮੈਟਰੋ ਮਿਊਜ਼ੀਅਮ ਵਿੱਚ ਅੱਜ ਦੋ ਨਵੀਆਂ ਮਨਮੋਹਕ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਰੇਲਗੱਡੀਆਂ ’ਚ ਵਰਤਿਆ ਜਾਣ ਵਾਲਾ ਅਸਲੀ ਪੈਂਟੋਗ੍ਰਾਫ ਤੇ ਦੇਸ਼ ਭਰ ’ਚ ਵਰਤੀਆਂ ਜਾਂਦੀਆਂ ਮੈਟਰੋ ਰੇਲਾਂ ਦੇ ਅੱਠ ਮਾਡਲ ਸ਼ਾਮਲ ਹਨ।
ਦਿੱਲੀ ਮੈਟਰੋ ਮਿਊਜ਼ੀਅਮ ਦੀ ਸਥਾਪਨਾ ਸਾਲ 2009 ਵਿੱਚ ਪਟੇਲ ਚੌਕ ਮੈਟਰੋ ਸਟੇਸ਼ਨ ’ਤੇ ਕੀਤੀ ਗਈ ਸੀ। ਅੱਜ ਇਸ ’ਚ ਲਗਪਗ 50 ਵੱਖ-ਵੱਖ ਪੈਨਲ, ਮਾਡਲ, ਡਿਸਪਲੇ ਸਮੱਗਰੀ, ਫੋਟੋ ਗੈਲਰੀਆਂ ਆਦਿ ਹਨ, ਜੋ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਮਹੱਤਵਪੂਰਨ ਮੀਲਪੱਥਰ ਦਰਸਾਉਂਦੇ ਹਨ। ਕਰੋਨਾ ਦੇ ਪ੍ਰਕੋਪ ਤੋਂ ਪਹਿਲਾਂ ਅਜਾਇਬ ਘਰ ਦੇ ਸਾਲਾਨਾ ਸੈਲਾਨੀਆਂ ਵਿੱਚ ਸਕੂਲਾਂ ਤੇ ਕਾਲਜਾਂ ਦੇ 10,000 ਤੋਂ ਵੱਧ ਵਿਦਿਆਰਥੀ, ਵੀਆਈਪੀ ਦੇ ਨਾਲ-ਨਾਲ ਆਮ ਸੈਲਾਨੀ ਸ਼ਾਮਲ ਹੁੰਦੇ ਸਨ।