ਨਵੀਂ ਦਿੱਲੀ, 14 ਅਗਸਤ
ਭਾਜਪਾ ਆਗੂ ਕੁਲਜੀਤ ਸਿੰਘ ਚਾਹਲ ਅਤੇ ਦਿੱਲੀ ਜਿੰਮਖਾਨਾ ਕਲੱਬ ਦੇ ਡਾਇਰੈਕਟਰ ਉਨ੍ਹਾਂ ਛੇ ਵਿਅਕਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵੀਆਈਪੀ ਵਾਹਨਾਂ ਦੇ ਕਾਫ਼ਲੇ ਦੀ ਰਿਹਰਸਲ ਦੌਰਾਨ ਬਿਨਾਂ ਇਜਾਜ਼ਤ ਤਿਰੰਗਾ ਯਾਤਰਾ ਕੱਢਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ ਚਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਯਾਤਰਾ ਦੇ ਸਬੰਧ ਵਿਚ ਦਰਜ ਕੀਤੇ ਗਏ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।