ਦੇਸ਼ ਵਿੱਚ ਕਰੋਨਾ ਦੇ 54735 ਨਵੇਂ ਮਾਮਲੇ; ਕੁਲ ਮਰੀਜ਼ ਸਾਢੇ 17 ਲੱਖ ਨੂੰ ਟੱਪੇ

ਦੇਸ਼ ਵਿੱਚ ਕਰੋਨਾ ਦੇ 54735 ਨਵੇਂ ਮਾਮਲੇ; ਕੁਲ ਮਰੀਜ਼ ਸਾਢੇ 17 ਲੱਖ ਨੂੰ ਟੱਪੇ

ਨਵੀਂ ਦਿੱਲੀ, 2 ਅਗਸਤ

ਦੇਸ਼ ਵਿਚ ਐਤਵਾਰ ਨੂੰ ਕੋਵਿਡ-19 ਦੇ 54735 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਦੇ ਕੁੱਲ ਮਾਮਲੇ ਸਾਢੇ 17 ਲੱਖ ਨੂੰ ਪਾਰ ਕਰ ਗਏ। ਇਸ ਤੋਂ ਦੋ ਦਿਨ ਪਹਿਲਾਂ ਹੀ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 16 ਲੱਖ ਤੋਂ ਵੱਧ ਸੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਕਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 1750723 ਹੋ ਗਏ, ਜਦੋਂਕਿ 853 ਹੋਰ ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 37,364 ਹੋ ਗਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All