ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਸ਼ਨਿੱਚਰਵਾਰ ਨੂੰ ਅੱਗ ਬੁਝਾਉਣ ਮੌਕੇ ਇੱਕ ਇਮਾਰਤ ਦਾ ਹਿੱਸਾ ਢਹਿਣ ਕਾਰਨ ਅੱਗ ਬੁਝਾਊ ਅਮਲੇ ਦਾ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ। ਦਿੱਲੀ ਫਾਇਰ ਸਰਵਿਸਿਜ਼ ਦੇ ਨਿਰਦੇਸ਼ਕ ਅਤੁਲ ਗਰਗ ਨੇ ਦੱਸਿਆ ਕਿ ਸਵੇਰੇ 7 ਵਜੇ ਨਰੇਲਾ ਦੇ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗਣ ਸਬੰਧੀ ਜਾਣਕਾਰੀ ਮਿਲੀ ਸੀ,ਜਿਸ ਮਗਰੋਂ 33 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਅੱਗ ਕਾਗਜ਼ ਦੀਆਂ ਪਲੇਟਾਂ ਅਤੇ ਹੋਰ ਸਮੱਗਰੀ ਵਿੱਚ ਲੱਗੀ ਸੀ ਜੋ ਕਿ ਇਸ ਇਮਾਰਤ ਦੀ ਪਹਿਲੀ ਮੰਜ਼ਲ ਵਿੱਚ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਮੌਕੇ ਇੱਕ ਧਮਾਕਾ ਹੋਇਆ ਤਾਂ ਇਸ ਇਮਾਰਤ ਦਾ ਇੱਕ ਹਿੱਸਾ ਢਹਿਣ ਕਾਰਨ ਇੱਕ ਮੁਲਾਜ਼ਮ ਦੇ ਸੱਟਾਂ ਲੱਗੀਆਂ ਤੇ ਤਿੰਨ ਮੁਲਾਜ਼ਮ ਅੱਗ ਵਿੱਚ ਝੁਲਸ ਗਏ। ਜ਼ਖ਼ਮੀ ਤੇ ਅੱਗ ’ਚ ਝੁਲਸੇ ਮੁਲਾਜ਼ਮਾਂ ਨੂੰ ਗੰਗਾਰਾਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। -ਪੀਟੀਆਈ