ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਕਤੂਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ‘ਰੈਡ ਲਾਈਟ ਆਨ, ਵਹੀਕਲ ਆਫ’ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਨੂੰ ਲਾਲ ਸਿਗਨਲ ’ਤੇ ਬੰਦ ਰੱਖਣ ਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਯੋਗਦਾਨ ਪਾਉਣ, ਇਸ ਨਾਲ ਬਾਲਣ ਦੀ ਬਚਤ ਵੀ ਹੋਵੇਗੀ। ਦਿੱਲੀ ਵਿਚ ਤਕਰੀਬਨ ਇਕ ਕਰੋੜ ਵਾਹਨ ਰਜਿਸਟਰਡ ਹਨ. ਜੇ ਰੈੱਡ ਸਿਗਨਲ ’ਤੇ ਹਰ ਰੋਜ਼ 10 ਲੱਖ ਵਾਹਨ ਬੰਦ ਕੀਤੇ ਜਾਂਦੇ ਹਨ ਤਾਂ ਇਕ ਸਾਲ ਵਿੱਚ ਪੀਐੱਮ.-10 ਲਗਪਗ 1.5 ਟਨ ਅਤੇ ਪੀ.ਐੱਮ.-2.5 ਤਕਰੀਬਨ 0.4 ਟਨ ਘੱਟ ਹੋਣਗੇ। ਕੇਜਰੀਵਾਲ ਨੇ ਕਿਹਾ ਕਿ ਇੱਕ ਰੇਲ ਰੈੱਡ ਸਿਗਨਲ ’ਤੇ ਔਸਤਨ 15 ਤੋਂ 20 ਮਿੰਟ ਔਸਤ ਲਗਪਗ ਰੁਕਦੀ ਹੈ। ਜੇ ਕਾਰ ਨੂੰ ਬੰਦ ਰੱਖਿਆ ਜਾਵੇ ਤਾਂ ਇਕ ਸਾਲ ਵਿਚ ਤਕਰੀਬਨ 7000 ਰੁਪਏ ਦੀ ਬਚਤ ਹੋ ਸਕਦੀ ਹੈ। ਸਰਦੀਆਂ ਦੀ ਲਾਲ ਬੱਤੀ ’ਤੇ ਕਾਰ ਵਿਚੋਂ ਨਿਕਲਦਾ ਧੂੰਆਂ ਹੇਠਾਂ ਬੈਠ ਜਾਂਦਾ ਹੈ ਜੋ ਪ੍ਰਦੂਸ਼ਣ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦਾ ਹਰ ਨਾਗਰਿਕ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਹਾਇਤਾ ਕਰੇ, ਅਸੀਂ ਆਉਣ ਵਾਲੇ ਦਿਨਾਂ ਵਿੱਚ ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕਰਾਂਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਸਰਕਾਰ ਅੱਜ ਤੋਂ ‘ਰੈਡ ਲਾਈਟ ਆਨ, ਗਾਡੀ ਆਫ’ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ। ਇਹ ‘ਪ੍ਰਦੂਸ਼ਣ’ ਵਿਰੁੱਧ ਲੜਨ ਲਈ ਮੁਹਿੰਮ ਦਾ ਹਿੱਸਾ ਹੈ। ਅਸੀਂ ਸਾਰੇ ਆਪਣੇ ਵਾਹਨ ਲਾਲ ਬੱਤੀਆਂ ’ਤੇ ਬੰਦ ਕਰਨ ਦਾ ਵਾਅਦਾ ਕਰਦੇ ਹਾਂ ਹਰ ਵਿਅਕਤੀ ਦੀ ਕੋਸ਼ਿਸ਼ ਪ੍ਰਦੂਸ਼ਣ ਨੂੰ ਘਟਾਉਣ ਵਿਚ ਯੋਗਦਾਨ ਦੇਵੇਗੀ।