ਕੁਲਦੀਪ ਸਿੰਘ
ਨਵੀਂ ਦਿੱਲੀ, 5 ਫਰਵਰੀ
ਗੌਰਮਿੰਟ ਸਰਵੋਦਿਆ ਬਾਲ ਵਿਦਿਆਲਾ ਪੀਰਾਗੜ੍ਹੀ, ਦਿੱਲੀ ਵਿੱਚ ਜ਼ੋਨ-17 ਜ਼ਿਲ੍ਹਾ ਪੱਛਮੀ (ਬੀ) ਦੇ ਜੂਨੀਅਰ ਅਤੇ ਸੀਨੀਅਰ ਜਮਾਤਾਂ ਲਈ ਪੰਜਾਬੀ ਅਤੇ ਉਰਦੂ ਦੇ ਕਵਿਤਾ ਪਾਠ ਮੁਕਾਬਲੇ ਕਲਚਰਲ ਇੰਚਾਰਜ ਰਣਜੀਤ ਸਿੰਘ ਦੇ ਸਹਿਯੋਗ ਨਾਲ ਆਨਲਾਈਨ ਮਾਧਿਅਮ ਰਾਹੀਂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਕਵਿਤਾ ਦੇ ਸੀਨੀਅਰ ਗਰਲਜ਼ ਕੈਟਾਗਰੀ ਵਿੱਚ ਜੀ.ਐਸ.ਕੇ.ਵੀ. ਸ਼ਿਵਰਾਮ ਪਾਰਕ ਦੀ ਆਂਚਲ ਪਹਿਲੇ, ਜੀ.ਜੀ.ਐਸ.ਐਸ.ਐਸ. ਅੰਬਿਕਾ ਵਿਹਾਰ ਦੀ ਗਰਿਮਾ ਦੂਜੇ ਤੇ ਜੀ.ਐਸ.ਕੇ.ਵੀ. ਬੀ-3 ਪਸ਼ਚਿਮ ਵਿਹਾਰ ਦੀ ਮੁਸਕਾਨ ਅਤੇ ਜੀ.ਐਸ. ਕੋ-ਐਡ ਵਿਦਿਆਲਾ ਬੀ-4 ਪਸ਼ਚਿਮ ਵਿਹਾਰ ਦੀ ਲਵਲੀਨ ਤੀਜੇ ਸਥਾਨ ’ਤੇ ਰਹੀਆਂ। ਸੀਨੀਅਰ ਬੁਆਇਜ਼ ਕੈਟਾਗਰੀ ਵਿੱਚ ਗੌਰਮਿੰਟ ਕੋ-ਐਡ ਸੀਨੀਅਰ ਸਕੈਡੰਰੀ ਸਕੂਲ ਏ-6 ਪਸ਼ਚਿਮ ਵਿਹਾਰ ਦਾ ਭਵਿਆ ਪਹਿਲੇ, ਜੀ.ਬੀ.ਐਸ.ਐਸ.ਐਸ. ਟਿਕਰੀ ਕਲਾਂ ਦਾ ਈਨਸ ਸੈਫ਼ੀ ਦੂਜੇ, ਗੁਰੂਸ਼ਰਨ ਕਾਨਵੈਂਟ ਸਕੂਲ ਦਾ ਅਸ਼ਮੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਜੂਨੀਅਰ ਬੁਆਇਜ਼ ਕੈਟਾਗਰੀ ਵਿੱਚ ਜੀ.ਐਸ.ਵੀ. ਕੋ-ਐਡ, ਏ-2 ਪਸ਼ਚਿਮ ਵਿਹਾਰ ਦਾ ਨਾਨਕ ਸਿੰਘ ਪਹਿਲੇ, ਜੀ.ਬੀ.ਐਸ.ਐਸ.ਐਸ., ਜੇ ਜੇ ਕਲੋਨੀ, ਨਾਂਗਲੋਈ ਦੇ ਬ੍ਰਿਜੇਸ਼ ਕੁਮਾਰ ਦੂਜੇ ਅਤੇ ਜੀ ਕੋ-ਐਡ ਐਸ.ਐਸ.ਐਸ. ਕੰਵਲ ਸਿੰਘ ਨਗਰ ਦੇ ਨਰੇਂਦਰ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਉਰਦੂ ਕਵਿਤਾ ਮੁਕਾਬਲੇ ਵਿੱਚ ਸੀਨੀਅਰ ਬੁਆਇਜ਼ ਕੈਟਾਗਰੀ ਵਿੱਚ ਮਾਡਰਨ ਚਾਈਲਡ ਪਬਲਿਕ ਸਕੂਲ ਦੇ ਆਫ਼ਤਾਬ ਆਲਮ ਪਹਿਲੇ, ਜੀ.ਬੀ.ਐਸ.ਐਸ.ਐਸ. ਫੇਜ-1, ਨਾਂਗਲੋਈ ਦੇ ਅਸ਼ਵਨੀ ਮਿਸ਼ਰਾ ਦੂਜੇ ਅਤੇ ਜੀ.ਐਸ.ਬੀ.ਵੀ., ਨਾਂਗਲੋਈ ਦੇ ਮੁਹੰਮਦ ਸਾਹਿਦ ਤੀਜੇ ਸਥਾਨ ’ਤੇ ਆਏ। ਪ੍ਰਿੰਸੀਪਲ ਪੀ ਡੀ ਸ਼ਰਮਾ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।