ਭਾਜਪਾ ਕੌਂਸਲਰਾਂ ਦੀਆਂ ਜਾਇਦਾਦਾਂ ’ਚ 300 ਫ਼ੀਸਦੀ ਤੱਕ ਵਾਧਾ : The Tribune India

ਭਾਜਪਾ ਕੌਂਸਲਰਾਂ ਦੀਆਂ ਜਾਇਦਾਦਾਂ ’ਚ 300 ਫ਼ੀਸਦੀ ਤੱਕ ਵਾਧਾ

ਭਾਜਪਾ ਕੌਂਸਲਰਾਂ ਦੀਆਂ ਜਾਇਦਾਦਾਂ ’ਚ 300 ਫ਼ੀਸਦੀ ਤੱਕ ਵਾਧਾ

ਪੱਤਰ ਪ੍ਰੇਰਕ

ਨਵੀਂ ਦਿੱਲੀ, 30 ਨਵੰਬਰ

ਦਿੱਲੀ ਇਲੈਕਸ਼ਨ ਵਾਚ ਤੇ ਏਡੀਆਰ ਨੇ ਦੱਸਿਆ ਗਿਆ ਹੈ ਕਿ ਮੁੜ ਚੋਣ ਲੜ ਰਹੇ 84 ਕੌਂਸਲਰਾਂ ਵਿੱਚੋਂ 75 ਕੌਂਸਲਰਾਂ ਦੀ ਜਾਇਦਾਦ 3 ਫੀਸਦੀ ਤੋਂ 4437 ਫੀਸਦੀ ਦੇ ਵਿਚਕਾਰ ਆ ਗਈ ਹੈ ਜਦਕਿ ਸਿਰਫ 9 ਕੌਂਸਲਰਾਂ ਦੀ ਜਾਇਦਾਦ 2 ਫੀਸਦੀ ਤੋਂ 76 ਫੀਸਦੀ ਦੇ ਵਿਚਕਾਰ ਡਿੱਗੀ ਹੈ।

ਏਡੀਆਰ ਤੇ ਦਿੱਲੀ ਇਲੈਕਸ਼ਨ ਵਾਚ ਨੇ ਇਸ ਸਾਲ ਨਗਰ ਨਿਗਮ ਚੋਣਾਂ ਵਿੱਚ ਮੁੜ ਚੋਣ ਲੜ ਰਹੇ 84 ਕੌਂਸਲਰਾਂ ਦੇ ਸਵੈ-ਸਹੁੰ ਚੁੱਕ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ 2017 ਅਤੇ 2022 ਦੀਆਂ ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਦੀ ਮਲਕੀਅਤ ਵਾਲੀ ਜਾਇਦਾਦ 300 ਪ੍ਰਤੀਸ਼ਤ ਤੱਕ ਵਧ ਗਈ ਹੈ। ਇਸ ਸਾਲ ਨਗਰ ਨਿਗਮ ਚੋਣਾਂ ਵਿੱਚ ਦੁਬਾਰਾ ਚੋਣ ਲੜ ਰਹੇ 84 ਕੌਂਸਲਰਾਂ ਦੇ ਸਵੈ-ਸਹੁੰ ਚੁੱਕ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਚੋਣ ਨਿਗਰਾਨ ਅਨੁਸਾਰ ਭਾਜਪਾ ਦੇ ਪੰਜ ਕੌਂਸਲਰਾਂ ਦੀ ਦੱਸੀ ਗਈ ਜਾਇਦਾਦ ਵਿੱਚ ਭਾਰੀ ਵਾਧਾ ਹੋਇਆ ਹੈ। 59- ਵਾਰਡ ਤੋਂ ਭਾਜਪਾ ਦੇ ਵਿਨੀਤ ਵੋਹਰਾ ਦੀ ਮਲਕੀਅਤ ਵਾਲੀ ਜਾਇਦਾਦ 2022 ਵਿੱਚ 37.94 ਕਰੋੜ ਰੁਪਏ ਹੋ ਗਈ, 2017 ਵਿੱਚ 9.33 ਕਰੋੜ ਰੁਪਏ ਸੀ ਜੋ ਕਿ 28.61 ਕਰੋੜ ਰੁਪਏ ਵੱਧ ਹੈ। 149-ਮਾਲਵੀਆ ਨਗਰ ਵਾਰਡ ਤੋਂ ਭਾਜਪਾ ਦੀ ਨੰਦਿਨੀ ਸ਼ਰਮਾ ਦੀ ਜਾਇਦਾਦ 25.58 ਕਰੋੜ ਰੁਪਏ ਵਧ ਗਈ ਹੈ (2017 ਦੇ 24.25 ਕਰੋੜ ਰੁਪਏ ਤੋਂ 2022 ਵਿੱਚ 49.84 ਕਰੋੜ ਰੁਪਏ) 173-ਗ੍ਰੇਟਰ ਕੈਲਾਸ਼ ਵਾਰਡ ਤੋਂ ਇੱਕ ਹੋਰ ਭਾਜਪਾ ਕੌਂਸਲਰ ਸ਼ਿਖਾ ਰਾਏ ਨੇ ਆਪਣੀ ਜਾਇਦਾਦ ਵਿੱਚ 6.00 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਉਸਦੀ ਜਾਇਦਾਦ 2017 ਵਿੱਚ 6.81 ਕਰੋੜ ਰੁਪਏ ਤੋਂ ਵੱਧ ਕੇ 2022 ਵਿੱਚ 12.81 ਕਰੋੜ ਰੁਪਏ ਹੋ ਗਈ। 133-ਮਹੀਪਾਲਪੁਰ ਵਾਰਡ ਤੋਂ ਚੋਣ ਲੜ ਰਹੇ ਇੰਦਰਜੀਤ ਸਹਿਰਾਵਤ ਦੀ 2022 ਵਿੱਚ 8.35 ਕਰੋੜ ਦੀ ਜਾਇਦਾਦ ਘੋਸ਼ਿਤ ਕੀਤੀ ਹੈ ਜਦੋਂ ਕਿ 2017 ਵਿੱਚ 3.94 ਕਰੋੜ ਦੀ 4.41 ਕਰੋੜ ਰੁਪਏ ਸੀ। ਉਹ ਪੰਜਵਾਂ ਭਾਜਪਾ ਕੌਂਸਲਰ 242-ਦਯਾਪੁਰ ਤੋਂ ਪੁਨੀਤ ਸ਼ਰਮਾ ਹਨ, ਦੀ ਜਾਇਦਾਦ 3.689 ਕਰੋੜ ਰੁਪਏ ਵੱਧ ਹੈ।

ਨਿਗਮ ਚੋਣਾਂ ਨਿਰਪੱਖ ਹੋਣਗੀਆਂ: ਚੋਣ ਕਮਿਸ਼ਨਰ

ਦਿੱਲੀ ਰਾਜ ਚੋਣ ਕਮਿਸ਼ਨ ਰਾਸ਼ਟਰੀ ਰਾਜਧਾਨੀ ਵਿੱਚ ਆਜ਼ਾਦ ਤੇ ਨਿਰਪੱਖ ਦਿੱਲੀ ਨਗਰ ਨਿਗਮ ਚੋਣਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ। ਰਾਜ ਚੋਣ ਕਮਿਸ਼ਨਰ ਵਿਜੇ ਦੇਵ ਨੇ ਸ਼ਹਿਰ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਚੁੱਕੇ ਜਾ ਰਹੇ ਕਈ ਉਪਾਵਾਂ ਬਾਰੇ ਦੱਸਿਆ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਅਗਲੇ ਮਹੀਨੇ ਦੀ 4 ਤਰੀਕ ਨੂੰ ਵੋਟਾਂ ਪੈਣੀਆਂ ਹਨ ਅਤੇ ਗਿਣਤੀ 7 ਦਸੰਬਰ ਨੂੰ ਹੋਵੇਗੀ। ਸ੍ਰੀ ਦੇਵ ਨੇ ਵੋਟਿੰਗ ’ਤੇ ਜ਼ੋਰ ਦਿੱਤਾ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰਾਂ ਦੇ ਪ੍ਰੋਫਾਈਲ ਨੂੰ ਜ਼ਰੂਰ ਦੇਖਣ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਵਿਕਣ ਲਈ ਨਹੀਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All