ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਦੇ ਨੰਦ ਨਗਰੀ ਖੇਤਰ ਵਿੱਚ ਇੱਕ ਔਰਤ ਨੂੰ ਚਾਕੂ ਦੀ ਨੋਕ ’ਤੇ ਲੁੱਟਣ ਵਾਲੇ ਤਿੰਨ ਵਿਅਕਤੀਆਂ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਹ ਘਟਨਾ 7 ਨਵੰਬਰ ਨੂੰ ਵਾਪਰੀ ਸੀ। ਮੁਲਜ਼ਮਾਂ ਦੀ ਪਛਾਣ ਪਿੰਟੂ ਬਿਲਾਲ, ਨੂਰ ਇਸਲਾਮ (20) ਤੇ ਸ਼ਫੀਕ ਰਫੀਕ (29) ਵਜੋਂ ਹੋਈ ਹੈ। ਪੀੜਤ ਔਰਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਹੈ ਨੇ ਸ਼ਾਹਦਰਾ ਤੋਂ ਕੰਮ ’ਤੇ ਜਾਣ ਲਈ ਕੈਬ ਲਈ ਸੀ। ਮੁਲਜ਼ਮ ਕੈਬ ਵਿੱਚ ਚੜ੍ਹ ਗਏ ਤੇ ਉਨ੍ਹਾਂ ਨੇ ਔਰਤ ਨੂੰ ਚਾਕੂ ਦਿਖਾ ਕੇ ਡਰਾ ਧਮਕਾ ਕੇ ਉਸ ਦਾ ਮੋਬਾਈਲ ਫ਼ੋਨ, ਸੋਨੇ ਦੀ ਚੇਨ ਤੇ ਕਰੀਬ 10 ਹਜ਼ਾਰ ਰੁਪਏ ਲੁੱਟ ਲਏ। ਉਨ੍ਹਾਂ ਡਰਾਈਵਰ ਨੂੰ ਧਮਕੀ ਦਿੱਤੀ ਸੀ। ਲੁੱਟਿਆ ਗਿਆ ਸਮਾਨ ਦਿੱਲੀ ਪੁਲੀਸ ਨੇ ਬਰਾਮਦ ਕਰ ਲਿਆ ਹੈ। ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਕਈ ਛਾਪਿਆਂ ਤੋਂ ਬਾਅਦ ਤਿੰਨ ਮੁਲਜ਼ਮ ਫੜੇ ਗਏ।