
ਚਮਕੌਰ ਸਾਹਿਬ: ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਦੇ ਨੌਜਵਾਨ ਆਗੂ ਯੁਵਰਾਜਵੀਰ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਯੂਥ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਠੇਕੇਦਾਰ ਸ਼ਮਸ਼ੇਰ ਸਿੰਘ ਮੰਗੀ ਨੇ ਦੱਸਿਆ ਕਿ ਸ੍ਰੀ ਚੰਨੀ ਨੇ ਸ੍ਰੀ ਢਿੱਲੋਂ ਨੂੰ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਤੇ ਹਲਕੇ ਪ੍ਰਤੀ ਲੋਕਾਂ ਦੇ ਕੰਮਕਾਜ ਕਰਵਾਉਣ ਲਈ ਇਹ ਅਹੁਦਾ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ