ਚੰਡੀਗੜ੍ਹ: ਨੇੜਲੇ ਸਰਕਾਰੀ ਸਕੂਲ ਮੱਛਲੀ ਕਲਾਂ ਦੇ ਇੱਕ ਵਿਦਿਆਰਥੀ ਨੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਟੈਸਟ ਪਾਸ ਕੀਤਾ ਹੈ। ਸਕੂਲ ਪ੍ਰਿੰਸੀਪਲ ਨਵੀਨ ਗੁਪਤਾ ਨੇ ਦੱਸਿਆ ਕਿ ਸਕੂਲ ਦੇ ਨੌਵੀਂ ਜਮਾਤ ਦੇ ਯੋਗੇਸ਼ ਰਾਣਾ ਨੇ ਐੱਨਐੱਮਐੱਮਐੱਸ ਟੈਸਟ ਪਾਸ ਕੀਤਾ ਹੈ। ਟੈਸਟ ਪਾਸ ਕਰਨ ਨਾਲ ਇਹ ਵਿਦਿਆਰਥੀ ਐੱਨਐੱਮਐੱਮਐੱਸ ਸਕੀਮ ਤਹਿਤ ਵਜ਼ੀਫ਼ੇ ਦਾ ਹੱਕਦਾਰ ਹੋ ਗਿਆ ਹੈ। ਇਹ ਵਜ਼ੀਫ਼ਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿੱਤੀ ਤੌਰ ’ਤੇ ਕਮਜ਼ੋਰ ਵਰਗ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਕੌਮੀ ਸਕੀਮ ਤਹਿਤ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਜੋ ਊਹ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖ ਸਕਣ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵੱਲੋਂ ਵੀ ਵਿਦਿਆਰਥੀ ਨੂੰ ਨਕਦ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। -ਟਨਸ