ਪੱਤਰ ਪ੍ਰੇਰਕ
ਬਨੂੜ, 1 ਮਈ
ਚਿਤਕਾਰਾ ਯੂਨੀਵਰਸਿਟੀ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ-2022 ਵਿੱਚ ਭਾਰਤ ਵਿੱਚ ਚੌਥਾ ਸਥਾਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ’ਵਰਸਿਟੀ ਸੰਯੁਕਤ ਰਾਸ਼ਟਰ ਸ਼ਸਟੇਨੇਬਲ ਡਿਵੈਲਪਮੈਂਟ ਗੋਲਜ਼ ਦੀ ਹਰੇਕ ਵਿਅਕਤੀਗਤ ਸ਼੍ਰੇਣੀ ਵਿੱਚ ਪਹਿਲੀਆਂ ਪੰਜ ਪੁਜੀਸ਼ਨਾਂ ਵਿੱਚ ਸ਼ੁਮਾਰ ਰਹੀ ਹੈ। ਚਿਤਕਾਰਾ ’ਵਰਸਿਟੀ ਨੇ ਗਲੋਬਲ ਰੈਂਕਿੰਗ ਵਿੱਚ 100 ਤੋਂ ਵੱਧ ਦੇਸ਼ਾਂ ਅਤੇ 1400 ਤੋਂ ਵੱਧ ’ਵਰਸਿਟੀਆਂ ਵਿੱਚ 201 ਅਤੇ 300 ਦੇ ਵਿਚਕਾਰਲਾ ਰੈਂਕ ਹਾਸਲ ਕੀਤਾ ਹੈ। ਚਿਤਕਾਰਾ ’ਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।