ਪੱਤਰ ਪ੍ਰੇਰਕ
ਪੰਚਕੂਲਾ, 15 ਮਾਰਚ
ਚਾਰਟਿਡ ਅਕਾਊਂਟੈਟ ਜਯੋਤਿਸਨਾ ਮਦਾਨ ਨੂੰ ਮਹਿਲਾ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਆਈਸੀਏਆਈ ਮੇਰਠ ਵੱਲੋਂ ਦਿੱਤਾ ਗਿਆ। ਜਯੋਤਿਸਨਾ ਨੇ ਇੱਥੇ ਸੈਕਟਰ-20 ਵਿੱਚ ਦੱਸਿਆ ਕਿ ਉਹ ਯਮੁਨਾਨਗਰ ਦੀ ਵਸਨੀਕ ਹੈ ਅਤੇ ਚਾਰਟਡ ਅਕਾਊਂਟੈਸੀ ਬਾਰੇ ਕਈ ਕਿਤਾਬਾਂ ਲਿਖ ਚੁੱਕੀ ਹੈ। ਉਨ੍ਹਾਂ ਨੂੰ ਆਈਸੀਏਆਈ ਵੱਲੋਂ 2018 ਵਿੱਚ ਵੀ ਸਨਮਾਨਿਤ ਕੀਤਾ ਗਿਆ ਸੀ। ਜਯੋਤਿਸਨਾ ਅੱਜ-ਕੱਲ੍ਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਹ ਗ਼ਰੀਬ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮੱਦਦ ਵੀ ਦੇ ਰਹੀ ਹੈ।