ਪੱਤਰ ਪ੍ਰੇਰਕ
ਚੰਡੀਗੜ੍ਹ, 6 ਅਗਸਤ
ਇੱਥੋਂ ਦੇ ਸੈਕਟਰ-44 ਦੀ ਰਹਿਣ ਵਾਲੀ ਇੱਕ ਔਰਤ ਤੋਹਫੇ ਦੇ ਨਾਂ ’ਤੇ ਅਣਪਛਾਛੇ ਵਿਅਕਤੀ ਨੇ 50 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੀੜਤਾ ਨੇ ਦੱਸਿਆ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੋਸ਼ਲ ਨੈਟਵਰਕਿੰਗ ਉਤੇ ਦੋਸਤੀ ਲਈ ਸੁਨੇਹਾ ਮਿਲਿਆ ਜਿਸ ਨੇ ਖ਼ੁਦ ਨੂੰ ਬ੍ਰਿਟਿਸ਼ ਏਅਰਵੇਜ਼ ਯੂ.ਕੇ. ਵਿੱਚ ਪਾਇਲਟ ਵਜੋਂ ਤਾਇਨਾਤ ਦੱਸਿਆ। ਉਸ ਨੇ ਪੀੜਤਾ ਨੂੰ ਮਹਿੰਗਾ ਵਿਦੇਸ਼ੀ ਗਿਫ਼ਟ ਭੇਜਣ ਦਾ ਲਾਲਚ ਦੇ ਕੇ ਪਾਰਸਲ ਛੁਡਵਾਉਣ ਲਈ ਕਿਹਾ। ਉਪਰੰਤ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਖ਼ੁਦ ਨੂੰ ਕਸਟਮ ਅਧਿਕਾਰੀ ਦੱਸਿਆ ਅਤੇ ਪਾਰਸਲ ਛੁਡਵਾਉਣ ਲਈ 50 ਹਜ਼ਾਰ 950 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ।