ਪੰਚਕੂਲਾ: ਕਾਲਕਾ ਪੁਲੀਸ ਸਟੇਸ਼ਨ ਨੇੜੇ ਇੱਕ ਵੱਡੇ ਗਰੌਸਰੀ ਮਾਰਟ ਵਿੱਚੋਂ ਇੱਕ ਮਹਿਲਾ ਤੋਂ ਵੱਡੀ ਮਾਤਰਾ ਵਿੱਚ ਸਾਮਾਨ ਬਰਾਮਦ ਹੋਇਆ ਹੈ। ਮਹਿਲਾ ਕੋਲੋਂ 13 ਬੋਤਲਾਂ ਸ਼ੈਂਪੂ, ਤਿੰਨ ਫੇਸਵਾਸ਼ ਬਰਾਮਦ ਹੋਏ ਹਨ। ਮਹਿਲਾ ਇਸੇ ਗਰੌਸਰੀ ਮਾਰਟ ਵਿੱਚ ਨੌਕਰੀ ਕਰਦੀ ਸੀ। ਇਸ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਮਹਿਲਾ ਮਾਰਟ ਤੋਂ ਬਾਹਰ ਜਾਣ ਲੱਗੀ ਤਾਂ ਚੈਂਕਿੰਗ ਸੈਂਸਰ ਅਵਾਜ਼ ਕਰਨ ਲੱਗੇ। ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। -ਪੱਤਰ ਪ੍ਰੇਰਕ