ਕੈਨੇਡਾ ਬੈਠੇ ਵਿਅਕਤੀ ਨੂੰ ਚੰਡੀਗੜ੍ਹ ’ਚ ਵੰਡੇ ਕਣਕ ਤੇ ਛੋਲੇ

ਚੰਡੀਗੜ੍ਹ ’ਚ ਰਸ਼ਨ ਵੰਡਣ ਵਾਲੇ ਅਫਸਰਾਂ ’ਤੇ ਲੱਗੇ ਘਪਲੇਬਾਜ਼ੀ ਦੇ ਦੋਸ਼

ਕੈਨੇਡਾ ਬੈਠੇ ਵਿਅਕਤੀ ਨੂੰ ਚੰਡੀਗੜ੍ਹ ’ਚ ਵੰਡੇ ਕਣਕ ਤੇ ਛੋਲੇ

ਸਕੱਤਰ ਤੇ ਜੁਆਇੰਟ ਡਾਇਰੈਕਟਰ ਨੂੰ ਲਿਖੀ ਚਿੱਠੀ ਦੀ ਕਾਪੀ

ਮੁਕੇਸ਼ ਕੁਮਾਰ
ਚੰਡੀਗੜ੍ਹ, 27 ਸਤੰਬਰ

ਚੰਡੀਗੜ੍ਹ ’ਚ ਲਾਭਪਾਤਰ ਰਸ਼ਨ ਕਾਰਡ ਹੋਲਡਰਾਂ ਨੂੰ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਦੇ ਯੋਜਨਾਂ ਅਨੁਸਾਰ ਵੰਡੇ ਜਾਣ ਵਾਲੇ ਅਨਾਜ ਵਿੱਚ ਘਪਲੇਬਾਜ਼ੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ’ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੈਨੇਡਾ ਵਿੱਚ ਬੈਠੇ ਇੱਕ ਲਾਭਪਾਤਰੀ ਪਰਿਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਫ਼ੂਡ ਤੇ ਸਪਲਾਈ ਵਿਭਾਗ ਦੇ ਰਿਕਾਰਡ ’ਚ ਚੰਡੀਗੜ੍ਹ ’ਚ ਅਨਾਜ ਵੰਡਿਆ ਦਿਖਾਇਆ ਹੈ। ਇਸੇ ਤਰ੍ਹਾਂ ਦੀਆਂ ਹੋਰ ਵੀ ਕਈਂ ਸ਼ਿਕਾਇਤਾਂ ਹਨ, ਜਿਨ੍ਹਾਂ ’ਚ ਲਾਭਪਾਤਰ ਪਰਿਵਾਰਾਂ ਨੂੰ ਮਿਲਣ ਵਾਲਾ ਅਨਾਜ ਪਹਿਲਾਂ ਹੀ ਕਿਸੇ ਹੋਰ ਨੂੰ ਵੰਡ ਦਿੱਤਾ ਗਿਆ। ਸ਼ਿਕਾਇਤਾਂ ਨੂੰ ਲੈ ਕੇ ਜਿਥੇ ਪ੍ਰਸ਼ਾਸਨ ਦੀ ਰਾਸ਼ਨ ਵੰਡਣ ਦੀ ਯੋਜਨਾ ’ਚ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ, ਉਥੇ ਅਨਾਜ ਵੰਡਣ ’ਚ ਘਪਲੇਬਾਜ਼ੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਤੇ ਫ਼ੂਡ ਐਂਡ ਸਪਲਾਈ ਤੇ ਲੀਗਲ ਮੇਟਰੋਲੋਜੀ ਕਮਿਸ਼ਨ ਦੇ ਮੈਂਬਰ ਸਤੀਸ਼ ਕੈਂਥ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਫ਼ੂਡ ਤੇ ਸਪਲਾਈ ਵਿਭਾਗ ਵੱਲੋਂ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਰਾਸ਼ਨ ਕਾਰਡ ਹੋਲਡਰਾਂ ਨੂੰ ਹਰ ਰਾਸ਼ਨ ਲਈ ਪ੍ਰਤੀ ਮੈਂਬਰ 25 ਕਿੱਲੋ ਕਣਕ ਤੇ 5 ਕਿੱਲੋ ਛੋਲੇ ਵੰਡੇ ਜਾ ਰਹੇ ਹਨ। ਇਹ ਯੋਜਨਾ ਪੰਜ ਮਹੀਨੇ ਲਈ ਲਾਗੂ ਹੈ।

ਯੋਜਨਾ ਅਨੁਸਾਰ ਲਾਭਪਾਤਰਾਂ ਨੂੰ ਅਨਾਜ ਵੰਡਣ ਲਈ ਵਿਭਾਗ ਵੱਲੋਂ ਬਕਾਇਦਾ ਇਥੇ ਸੈਕਟਰ-56 ਸਮੇਤ ਪਿੰਡ ਪਲਸੌਰਾ, ਰਾਮ ਦਰਬਾਰ, ਕਲੋਨੀ ਨੰਬਰ 4, ਮੌਲੀ ਜਗਰਾਂ ਕਲੋਨੀ ’ਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ’ਚ ਰਾਸ਼ਨ ਲੈਣ ਪੁਜੇ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਨ੍ਹਾਂ ਦਾ ਅਨਾਜ ਕੋਈ ਹੋਰ ਲੈ ਗਿਆ। ਉਹ ਆਪਣਾ ਅਨਾਜ ਲੈਣ ਲਈ ਭਟਕ ਰਹੇ ਹਨ। ਉਨ੍ਹਾਂ ਦੱਸਿਆ ਕਿ ਪਲਸੌਰਾ ਵਾਸੀ ਇੱਕ ਪਰਿਵਾਰ, ਜੋ ਕੈਨੇਡਾ ਵਿੱਚ ਹੈ, ਨੂੰ ਖ਼ਬਰਾਂ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਾਸ਼ਨ ਕਾਰਡ ਹੋਲਡਰਾਂ ਨੂੰ ਅਨਾਜ ਵੰਡਣ ਦੀ ਯੋਜਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਚੰਡੀਗੜ੍ਹ ’ਚ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਅਨਾਜ ਲੈਣ ਲਈ ਭੇਜਿਆ। ਸ੍ਰੀ ਕੈਂਥ ਨੇ ਦੱਸਿਆ ਕਿ ਜਦੋਂ ਇਹ ਲੋਕ ਰਾਸ਼ਨ ਵੰਡਣ ਵਾਲੇ ਕੈਂਪ ’ਚ ਪੁਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਂ ’ਤੇ ਅਨਾਜ ਵੰਡਿਆ ਜਾ ਚੁੱਕਿਆ ਹੈ। ਇਸੇ ਤਰ੍ਹਾਂ ਰਾਮਦਰਬਾਰ ਵਾਸੀ ਲਲਿਤਾ ਦੇਵੀ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਰਾਮਦਰਬਾਰ ’ਚ ਲੱਗੇ ਕੈਂਪ ’ਚ ਰਾਸ਼ਨ ਲੈਣ ਗਈ ਸੀ। ਉੱਥੇ ਰਾਸ਼ਨ ਵੰਡ ਰਹੇ ਅਫਸਰਾਂ ਨੂੰ ਜਦੋਂ ਉਸਨੇ ਆਪਣਾ ਆਧਾਰ ਕਾਰਡ ਦਿੱਤਾ ਤਾਂ ਅਫਸਰਾਂ ਨੇ ਦੱਸਿਆ ਕਿ ਉਸਦੇ ਆਧਾਰ ਕਾਰਡ ’ਤੇ ਪਹਿਲਾਂ ਹੀ ਕੋਈ ਰਾਸ਼ਨ ਲੈ ਜਾ ਚੁੱਕਾ ਹੈ। ਲਲਿਤਾ ਨੇ ਦੱਸਿਆ ਕਿ ਉਸਦੇ ਘਰ ਤੋਂ ਹੋਰ ਕੋਈ ਰਾਸ਼ਨ ਲੈਣ ਲਈ ਨਹੀਂ ਗਿਆ। ਦੂਜੇ ਪਾਸੇ ਇਸੇ ਤਰ੍ਹਾਂ ਦੀ ਸ਼ਿਕਾਇਤ ’ਚ ਸੈਕਟਰ 56 ਵਾਸੀ ਚੰਪਾ ਨੇ ਦਸਿਆ ਕਿ ਜਦੋਂ ਉਹ ਰਾਸ਼ਨ ਲੈਣ ਪਹੁੰਚੀ ਤਾਂ ਉਥੇ ਤਾਇਨਾਤ ਅਧਿਕਾਰੀਆਂ ਨੇ ਉਸ ਤੋਂ ਆਧਾਰ ਕਾਰਡ ਮੰਗਿਆ। ਜਿਹੜੇ ਅਧਿਕਾਰੀ ਰਾਸ਼ਨ ਵੰਡ ਰਹੇ ਸਨ, ਉਨ੍ਹਾਂ ਨੇ ਉਸਦਾ ਆਧਾਰ ਕਾਰਡ ਵੇਖ ਕੇ ਕਿਹਾ ਕਿ ਉਸਦੇ ਆਧਾਰ ਨੰਬਰ ’ਤੇ ਪਹਿਲਾਂ ਹੀ ਕੋਈ ਰਾਸ਼ਨ ਲੈ ਜਾ ਚੁੱਕਾ ਹੈ। ਸ੍ਰੀ ਕੈਂਥ ਨੇ ਦੋਸ਼ ਲਾਇਆ ਕਿ ਅਫਸਰਾਂ ਦੀ ਮਿਲੀਭਗਤ ਕਾਰਨ ਜ਼ਰੂਰਤਮੰਦਾਂ ਨੂੰ ਰਾਸ਼ਨ ਨਹੀਂ ਮਿਲ ਪਾ ਰਿਹਾ ਤੇ ਰਾਸ਼ਨ ਵੰਡਣ ਵਿੱਚ ਵੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ।

ਸਕੱਤਰ ਤੇ ਜੁਆਇੰਟ ਡਾਇਰੈਕਟਰ ਨੂੰ ਚਿੱਠੀ ਲਿਖੀ: ਕੈਂਥ

ਸਤੀਸ਼ ਕੈਂਥ

ਸਤੀਸ਼ ਕੈਂਥ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਥਿਤ ਘਪਲੇ ਨੂੰ ਲੈ ਕੇ ਫ਼ੂਡ ਤੇ ਸਪਲਾਈ ਵਿਭਾਗ ਦੇ ਸਕੱਤਰ ਸਮੇਤ ਜੁਆਇੰਟ ਡਾਇਰੈਕਟਰ ਅਤੇ ਐਡੀਸ਼ਨਲ ਡਾਇਰੈਕਟਰ ਨੂੰ ਅੱਜ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਗਰੀਬ ਤਅੇ ਜ਼ਰੂਰਤਮੰਦ ਰਾਸ਼ਨ ਕਾਰਡ ਧਾਰਕ ਲੋਕਾਂ ਦੇ ਹਿੱਸੇ ਦਾ ਹੱਕ ਮਾਰਨ ਵਾਲੇ ਅਧਿਕਾਰੀਆਂ ਤੇ ਹੋਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਇਸ ਘਪਲੇਬਾਜ਼ੀ ਦਾ ਸ਼ਿਕਾਰ ਹੋਏ ਲੋਕਾਂ ਦਾ ਵੇਰਵਾ ਵੀ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ।

ਲਿਖਤੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਵੇਗੀ: ਡਾਇਰੈਕਟਰ

ਚੰਡੀਗੜ੍ਹ ਦੇ ਫ਼ੂਡ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਨੇ ਕਿਹਾ ਕਿ ਅਨਾਜ ਵੰਡਣ ਨੂੰ ਲੈ ਕੇ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧੀ ਇਸਦੀ ਜਾਣਕਾਰੀ ਫ਼ੂਡ ਤੇ ਸਪਲਾਈ ਵਿਭਾਗ ਨੂੰ ਲਿਖਤੀ ਭੇਜ ਸਕਦਾ ਹੈ। ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All