ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 25 ਅਪਰੈਲ
ਪਿੰਡ ਮੁੱਲਾਂਪੁਰ ਗਰੀਬਦਾਸ ਦੀ ਸ਼ਾਮਲਾਤ ਜ਼ਮੀਨ ਖ਼ਰੀਦਣ-ਵੇਚਣ ਅਤੇ ਉਸ ਵਿੱਚ ਨਾਜਾਇਜ਼ ਉਸਾਰੀਆਂ ਕਰਨ ’ਤੇ ਅਦਾਲਤ ਨੇ ਸਟੇਅ ਲਾ ਦਿੱਤੀ ਹੈ। ਹਸਬ ਰਸਦ ਜ਼ਰਖੇਵਟ ਮਕਬੂਜਾ ਮਾਲਕਾਨ ਜ਼ਿੰਮੀਦਾਰਾਂ ਸਾਬਕਾ ਸਰਪੰਚ ਨਾਇਬ ਸਿੰਘ ਧਾਲੀਵਾਲ, ਸੁਸ਼ੀਲ ਕੁਮਾਰ ਲੁਟਾਵਾ, ਨਵਦੀਪ ਸਿੰਘ, ਬਲਵੀਰ ਸਿੰਘ ਪੂਨੀਆ, ਸ਼ੇਰ ਸਿੰਘ ਮੱਲ, ਸਵਰਨ ਸਿੰਘ ਬਾਠ ਤੇ ਮਹਿੰਦਰ ਸਿੰਘ ਚਾਹਲ ਨੰਬਰਦਾਰ ਆਦਿ ਨੇ ਅਦਾਲਤ ਵੱਲੋਂ ਲਾਈ ਸਟੇਅ ਦਾ ਸਵਾਗਤ ਕੀਤਾ ਹੈ। ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ, ਪੁਲੀਸ ਥਾਣਾ ਅਤੇ ਪੰਚਾਇਤ ਨੂੰ ਵੀ ਪੱਤਰ ਜਾਰੀ ਕੀਤੇ ਗਏ ਹਨ।