ਪੱਤਰ ਪ੍ਰੇਰਕ
ਖਰੜ, 14 ਮਾਰਚ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਵੇਟਲਿਫ਼ਟਿੰਗ ਤੇ ਬੈਸਟ ਫਿਜ਼ੀਕ ਚੈਂਪੀਅਨਸ਼ਿਪ 2021-22 ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ। ਥਿਰੂਵੱਲੂਵਰ ਯੂਨੀਵਰਸਿਟੀ ਵੈਲੋਰ (ਤਾਮਿਲ ਨਾਡੂ) ਨੇ ਵੇਟਲਿਫ਼ਟਿੰਗ ਦੀ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਫ਼ਸਟ ਰਨਰਅੱਪ, ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੀਜੇ ਸਥਾਨ ’ਤੇ ਰਹੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਇਸ ਤੋਂ ਪਹਿਲਾਂ ਬੈਸਟ ਫਿਜ਼ੀਕ ਦੀ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਚੁੱਕੀ ਹੈ। ਜੇਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ ਐੱਸ ਬਾਵਾ ਵੱਲੋਂ ਕੀਤੀ ਗਈ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ 96, 102, 109 ਅਤੇ 109+ ਕਿਲੋਗ੍ਰਾਮ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।