ਪੱਤਰ ਪ੍ਰੇਰਕ
ਖਰੜ, 9 ਮਾਰਚ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਪੰਜ ਰੋਜ਼ਾ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੇਟਲਿਫ਼ਟਿੰਗ ਅਤੇ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ (ਲੜਕੇ) ਦਾ ਸ਼ਾਨਦਾਰ ਆਗ਼ਾਜ਼ ਹੋਇਆ। ਪੰਜ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੀਆਂ 170 ਯੂਨੀਵਰਸਿਟੀਆਂ ਦੇ 1050 ਤੋਂ ਵੱਧ ਖਿਡਾਰੀ ਵੱਖ-ਵੱਖ ਭਾਰ ਵਰਗਾਂ ਅਧੀਨ ਵੇਟ ਲ਼ਿਫਟਿੰਗ ਅਤੇ ਬੈਸਟ ਫ਼ਿਜ਼ੀਕ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਰਹੇ ਹਨ। ਚੈਂਪੀਅਨਸ਼ਿਪ ਦੌਰਾਨ ਵੇਟ ਲਿਫ਼ਟਿੰਗ ਵਿੱਚ 700 ਅਤੇ ਬੈਸਟ ਫ਼ਿਜ਼ੀਕ ਵਿੱਚ 350 ਤੋਂ ਵੱਧ ਐਥਲੀਟ ਭਾਗ ਲੈ ਰਹੇ ਹਨ।