ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਅਗਸਤ
ਚੰਡੀਗੜ੍ਹ ਦੇ ਜਨਸਿਹਤ ਵਿਭਾਗ ਵਲੋਂ ਇੱਥੇ ਸੈਕਟਰ 39 ਸਥਿਤ ਸ਼ਹਿਰ ਦੇ ਮੁੱਖ ਜਲਘਰ ਤੋਂ ਵਾਟਰ ਵਰਕਸ 12 ਵਿਖੇ ਪਾਣੀ ਦੀ ਪਾਈਪ ਲਾਈਨ ਵਿੱਚ ਖਰਾਬ ਫਲੋਅ ਸੈਂਸਰ ਬਦਲਣ ਕਾਰਨ ਕਲ ਬੁੱਧਵਾਰ ਨੂੰ ਇਸ ਵਾਟਰ ਵਰਕਸ ਨਾਲ ਜੁੜੇ ਸ਼ਹਿਰ ਦੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਨਗਰ ਨਿਗਮ ਦੇ ਜਨਸਿਹਤ ਵਿਭਾਗ ਤੋਂ ਮਿਲੀ ਸੂਚਨਾ ਅਨੁਸਾਰ ਇਸ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਬੁੱਧਵਾਰ ਨੂੰ ਸੈਕਟਰ 14, 15, 16, 17,18, 21 ਏ, 22 ਏ ਤੇ ਬੀ, 25 ਅਤੇ ਪੀਜੀਆਈ ਵਿੱਚ ਸ਼ਾਮ ਦੇ ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ’ਤੇ ਰਹੇਗੀ। ਇਸ ਦਿਨ ਸਵੇਰ ਵੇਲੇ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਹੀ ਰਹੇਗੀ।