ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਨਵੰਬਰ
ਚੰਡੀਗੜ੍ਹ ਨਗਰ ਨਿਗਮ ਦੇ ਕਜੌਲੀ ਜਲ ਘਰ ਵਿੱਚ 66 ਕੇਵੀ ਸਟੇਸ਼ਨ ਦੀ ਸਪਲਾਈ ਬੰਦ ਹੋਣ ਕਰਕੇ ਜ਼ਰੂਰੀ ਮੁਰੰਮਤ ਕਾਰਜਾਂ ਕਰਕੇ ਕਜੌਲੀ ਵਾਟਰ ਵਰਕਸਜ਼ 1 ਤੋਂ 6 ਵਜੇ ਤੱਕ ਵਾਟਰ ਵਰਕਸ ਸੈਕਟਰ 39 ਚੰਡੀਗੜ੍ਹ ਤੱਕ ਪਾਣੀ ਦੀ ਪੰਪਿੰਗ ਨਹੀਂ ਹੋਵੇਗੀ। ਇਸ ਕਾਰਨ ਭਲਕੇ 12 ਨਵੰਬਰ ਨੂੰ ਸੈਕਟਰ 44 ਤੋਂ 47 (ਸੀ ਐਂਡ ਡੀ), ਸੈਕਟਰ 48 ਤੋਂ 56, ਸੈਕਟਰ 61 ਅਤੇ 63 ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਸ਼ਾਮ ਵੇਲ ਪਾਣੀ ਦੀ ਸਪਲਾਈ ਠੱਪ ਰਹੇਗੀ। ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਲ 12 ਨਵੰਬਰ ਨੂੰ ਸ਼ਾਮ ਵੇਲੇ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਸੇਵਰ ਵੇਲੇ ਆਪਣੀ ਲੋੜ ਅਨੁਸਾਰ ਪਾਣੀ ਦਾ ਢੁਕਵਾਂ ਭੰਡਾਰਨ ਕਰ ਲੈਣ।