ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਤੇ ‘ਦੈਨਿਕ ਟ੍ਰਿਬਿਊਨ’ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਵਿਨੋਦ ਕੋਹਲੀ ਨੂੰ ਭਾਰਤੀ ਪ੍ਰੈੱਸ ਕੌਂਸਲ (ਪੀਸੀਆਈ) ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪ੍ਰੈੱਸ ਕੌਂਸਲ ਦੇ 14ਵੇਂ ਕਾਰਜਕਾਲ ਦੇ ਪੁਨਰਗਠਨ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ। ਸ੍ਰੀ ਕੋਹਲੀ ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟਸ ਦੇ ਪ੍ਰਧਾਨ ਵੀ ਹਨ। ਸੀਪੀਯੂਜੇ ਪ੍ਰੈੱਸ ਕੌਂਸਲ ਲਈ ਯੋਗ ਪਾਈਆਂ ਗਈਆਂ ਪੱਤਰਕਾਰ ਜਥੇਬੰਦੀਆਂ ਵਿੱਚੋਂ ਇੱਕ ਹੈ। ਕੋਹਲੀ ਨੂੰ ਵਰਕਿੰਗ ਜਰਨਲਿਸਟਸ ਦੇ ਵਰਗ ’ਚ ਪ੍ਰੈੱਸ ਕੌਂਸਲ ਲਈ ਨਾਮਜ਼ਦ ਕੀਤਾ ਹੈ। ਕੋਹਲੀ ਪ੍ਰੈੱਸ ਇਨਫਰਮੇਸ਼ਨ ਬਿਊਰੋ ਨਵੀਂ ਦਿੱਲੀ ਦੀ ਕੇਂਦਰੀ ਪ੍ਰੈੱਸ ਐਕਰੀਡੀਸ਼ਨ ਕਮੇਟੀ ਦੇ ਮੈਂਬਰ ਵੀ ਰਹੇ ਹਨ।