ਪੱਤਰ ਪ੍ਰੇਰਕ
ਖਰੜ, 31 ਜੁਲਾਈ
ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਅਤੇ ਹਰਿਆ ਭਰਿਆ ਦਿਖਾਉਣ ਲਈ ਫਰੈਂਡਜ਼ ਫੌਰਐਵਰ ਵੈਲਫੇਅਰ ਸੁਸਾਇਟੀ ਰਜਿ ਖਰੜ ਮੁਹਾਲੀ ਵਲੋਂ ਖਰੜ ਫਲਾਈਓਵਰ ਦੇ ਪਿੱਲਰਾਂ ਤੇ ਵਰਟੀਕਲ ਗਾਰਡਨ ਬਣਵਾਏ ਗਏ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਵਰਟੀਕਲ ਗਾਰਡਨ ਦਾ ਉਦਘਾਟਨ ਡਾਕਟਰ ਚਰਨਜੀਤ ਸਿੰਘ ਐਮ.ਐਲ.ਏ. ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤਾ ਗਿਆ। ਡਾਕਟਰ ਚਰਨਜੀਤ ਸਿੰਘ ਜੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ। ਉਹਨਾਂ ਨੇ ਲੋਕਾਂ ਨੂੰ ਫਲਾਈਓਵਰ ਦੇ ਪਿੱਲਰਾਂ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ। ਪਿੱਲਰਾਂ ਤੇ ਸੋਸਲ ਮੈਸੇਜ ਪੇਂਟ ਕਰਵਾਏ ਗਏ ਹਨ ਜੋਕਿ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਨੂੰ ਦੂਰ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਤੇ ਖੂਨਦਾਨ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਜਤਿੰਦਰ ਗੁਪਤਾ, ਸਤੀਸ਼ ਕੁਮਾਰ, ਸੰਜੀਵ ਕਰਵਲ, ਪੰਕਜ ਕੁਮਾਰ, ਕੁਲਵਿੰਦਰ ਸਿੰਘ, ਹਿਤੇਂਦਰ ਸਿੰਘ ਬੇਦੀ, ਪ੍ਰਦੀਪ ਕੁਮਾਰ,ਤਰਨਜੋਤ ਸਿੰਘ ਬੇਦੀ, ਦਿਨੇਸ਼ ਕੁਮਾਰ, ਰਾਜੇਸ਼ ਖੰਨਾ, ਰਮਨਦੀਪ ਸਿੰਘ ਲਿੱਧੜ ਹਾਜ਼ਰ ਸਨ।