ਚੰਡੀਗੜ੍ਹ: ਭਾਰਤ ਨੂੰ ਟੀਬੀ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਚੰਡੀਗੜ੍ਹ ਦੇ ਡਾਕਟਰਾਂ ਨੇ ਟੀਬੀ ਮਰੀਜ਼ਾਂ ਨੂੰ ਗੋਦ ਲਿਆ। ਇਸ ਵਿੱਚ ਯੂਟੀ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ 6 ਟੀਬੀ ਮਰੀਜ਼ਾਂ ਨੂੰ ਗੋਦ ਲਿਆ ਹੈ। ਇਸ ਤੋਂ ਇਲਾਵਾ ਡਾਇਰੈਕਟਰ ਤੇ ਪਰਿਵਾਰ ਭਲਾਈ ਅਫ਼ਸਰ ਡਾ. ਸੁਮਨ ਸਿੰਘ, ਮੈਡੀਕਲ ਸੁਪਰਡੈਂਟ ਡਾ. ਨਾਗਪਾਲ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਪਰਮਜੀਤ ਸਿੰਘ, ਨੋਡਲ ਅਫ਼ਸਰ-ਐੱਨਐੱਚਐੱਮ ਡਾ. ਚਾਰੂ ਸਿੰਗਲਾ, ਡੀਐੱਫਡਬਲਿਊ ਡਾ. ਵੰਦਨਾ ਮੋਹਨ ਅਤੇ ਟੀਬੀ ਅਫ਼ਸਰ ਡਾ. ਰਾਜੇਸ਼ ਰਾਣਾ ਨੇ ਟੀਬੀ ਦੇ ਪੰਜ-ਪੰਜ ਮਰੀਜ਼ਾਂ ਨੂੰ ਗੋਦ ਲਿਆ। ਡਾ. ਯਸ਼ਪਾਲ ਗਰਗ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਟੀਬੀ ਦੇ ਖਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ। -ਟਨਸ