ਪੱਤਰ ਪ੍ਰੇਰਕ
ਚੰਡੀਗੜ੍ਹ, 20 ਜੁਲਾਈ
ਸਹਿਰ ਦੇ ਵੱਖ-ਵੱਖ ਖੇਤਰਾਂ ਦੇ ਵਸਨੀਕਾਂ ਨੂੰ ਦੰਦਾਂ ਸਮੇਤ ਵਿਆਪਕ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਕੁੱਲ 9 ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚ.ਡਬਲਿਯੂ.ਸੀ.) ਨੂੰ ਡੈਂਟਲ ਚੇਅਰਾਂ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਮੌਜੂਦਾ ਆਰਬੀਐੱਸਕ ਤੇ ਆਰਕੇਐੱਸਕੇ ਦਾ ਮੁੜਗਠਨ ਕਰਨ ਤੇ ਦੰਦਾਂ ਦੇ ਮੈਡੀਕਲ ਅਫ਼ਸਰਾਂ ਤੇ ਆਯੂਸ਼ ਦੀਆਂ ਸੇਵਾਵਾਂ ਨੂੰ ਸਾਰੇ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਨੂੰ ਰੋਜ਼ਾਨਾ ਅਧਾਰ ’ਤੇ ਮੁਹੱਈਆ ਕਰਾਊਣ ਵਿੱਚ ਮੋਹਰੀ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਲਕ ਕਲੋਨੀ ਧਨਾਸ, ਰਾਮਦਰਬਾਰ, ਡੱਡੂਮਾਜਰਾ, ਮੌਲੀਜਾਗਰਾਂ, ਸੈਕਟਰ-19, ਸੈਕਟਰ-20, ਆਯੂਸ਼ ਸੈਂਟਰ ਸੈਕਟਰ-47, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-45 ਸਥਿਤ ਕੁੱਲ 9 ਹੈਲਥ ਐਂਡ ਵੈੱਲਨੈੱਸ ਸੈਂਟਰਾਂ ਨੂੰ ਡੈਂਟਲ ਚੇਅਰਾਂ ਮਿਲੀਆਂ ਹਨ।