ਕੇਬਲ ਤੇ ਇੰਟਰਨੱੈਟ ਦੀਆਂ ਤਾਰਾਂ ਹਟਾਉਣ ਦੇ ਮੁੱਦੇ ਉੱਤੇ ਹੰਗਾਮਾ : The Tribune India

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ

ਕੇਬਲ ਤੇ ਇੰਟਰਨੱੈਟ ਦੀਆਂ ਤਾਰਾਂ ਹਟਾਉਣ ਦੇ ਮੁੱਦੇ ਉੱਤੇ ਹੰਗਾਮਾ

ਕੇਬਲ ਤੇ ਇੰਟਰਨੱੈਟ ਦੀਆਂ ਤਾਰਾਂ ਹਟਾਉਣ ਦੇ ਮੁੱਦੇ ਉੱਤੇ ਹੰਗਾਮਾ

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਬਹਿਸਦੇ ਹੋਏ ਕੌਂਸਲਰ। ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ

ਚੰਡੀਗੜ੍ਹ, 29 ਨਵੰਬਰ

ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿੱਚ ਸ਼ਹਿਰ ਵਿੱਚੋਂ ਨਾਜਾਇਜ਼ ਤੌਰ ’ਤੇ ਲੱਗੀਆਂ ਕੇਬਲ ਅਤੇ ਇੰਟਰਨੈੱਟ ਦੀਆਂ ਤਾਰਾ ਹਟਾਉਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਮੀਟਿੰਗ ਦੇ ਸ਼ੁਰੂ ਵਿੱਚ ਹੀ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਸ਼ਹਿਰ ਵਿੱਚੋਂ ਕੇਬਲ ਦੀਆਂ ਤਾਰਾਂ ਹਟਾਉਣ ਸਬੰਧੀ ਨਿਗਮ ਕਮਿਸ਼ਨਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 8 ਮਹੀਨੇ ਲਈ ਕੇਬਲ ਦੀਆਂ ਤਾਰਾਂ ਨਾ ਹਟਾਉਣ ਦਾ ਫੈਸਲਾ ਕੀਤਾ ਸੀ ਪਰ ਨਿਗਮ ਕਮਿਸ਼ਨਰ ਆਪਣੀ ਮਰਜ਼ੀ ਨਾਲ ਤਾਰਾਂ ਹਟਾਉਣ ਲੱਗੇ ਹੋਏੇ ਹਨ। ਤਾਰਾਂ ਹਟਾਉਣ ਦੇ ਮੁੱਦੇ ’ਤੇ ‘ਆਪ’ ’ਤੇ ਭਾਜਪਾ ਕੌਂਸਲਰਾਂ ਵਿੱਚ ਕਾਫੀ ਬੋਲ ਬੁਲਾਰਾ ਹੋਇਆ। ਦੂਜੇ ਪਾਸੇ ਇਕ ਘੰਟੇ ਦੀ ਲੰਬੀ ਬਹਿਸ ਤੋਂ ਬਾਅਦ ਮੇਅਰ ਸਰਬਜੀਤ ਕੌਰ ਦੀ ਬੇਟੀ ਦੀ ਸਿਹਤ ਠੀਕ ਨਾ ਹੋਣ ਕਰਕੇ ਨਿਗਮ ਦੀ ਮੀਟਿੰਗ ਮੁਲਤਵੀ ਕਰ ਦਿੱਤੀ।

‘ਆਪ’ ਕੌਂਸਲਰ ਕੰਵਰਜੀਤ ਸਿੰਘ ਰਾਣਾ ਨੇ ਕਿਹਾ ਕਿ ਬਕਾਇਆ ਅਦਾਇਗੀ ਕਰਨ ਵਾਲੀਆਂ ਕੰਪਨੀਆਂ ਨੂੰ ਤਾਰਾਂ ਹਟਾਉਣ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸ਼ਹਿਰ ਵਿੱਚ ਤਾਰਾਂ ਹਟਾਉਣ ਦੇ ਫ਼ੈਸਲੇ ਦੀ ਹਮਾਇਤ ਕੀਤੀ ਪਰ ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੇ ਚਲਦਿਆਂ ਅਜਿਹੇ ਸਮੇਂ ਵਿੱਚ ਤਾਰਾਂ ਹਟਾਉਣਾ ਠੀਕ ਨਹੀਂ ਹੈ।

ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਉਨ੍ਹਾਂ ਨੇ ਵਿੱਤ ਤੇ ਠੇਕਾ ਕਮੇਟੀ ਦੇ ਕਿਸੇ ਫ਼ੈਸਲੇ ਦੀ ਕੋਈ ਉਲੰਘਣਾ ਨਾ ਕਰਦਿਆਂ ਨਿਗਮ ਦੀ 25 ਫਰਵਰੀ 2020 ਨੂੰ ਹੋਈ ਮੀਟਿੰਗ ਦੇ ਫ਼ੈਸਲਾ ਦੀ ਪਾਲਣਾ ਕੀਤੀ ਹੈ। ਉਸ ਸਮੇਂ ਸ਼ਹਿਰ ਵਿੱਚੋਂ ਕੇਬਲ ਅਤੇ ਇੰਟਰਨੈੱਟ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੀ 5ਜੀ ਸਰਵਿਸ ਤਹਿਤ ਸ਼ਹਿਰ ਵਿੱਚੋਂ ਕੇਬਲ ਅਤੇ ਇੰਟਰਨੈੱਟ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਬਲ ਅਤੇ ਇੰਟਰਨੈੱਟ ਕੰਪਨੀਆਂ ਨੂੰ ਪਹਿਲਾਂ ਸਮਾਂ ਦਿੱਤਾ ਗਿਆ, ਇਸ ਦੇ ਬਾਵਜੂਦ ਭੁਗਤਾਨ ਨਾ ਕਰਨ ਅਤੇ ਤਾਰਾਂ ਨੂੰ ਅੰਡਰਗਰਾਊਂਡ ਕਰਨ ਦਾ ਕੰਮ ਨਾ ਸ਼ੁਰੂ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਤੌਰ ’ਤੇ ਲੱਗੀਆਂ ਤਾਰਾਂ ਨੂੰ ਹਟਾਉਣ ਲਈ ਸ਼ੁਰੂ ਕੀਤੀ ਮੁਹਿੰਮ ਨਾਲ ਨਿਗਮ ਨੂੰ 6 ਤੋਂ 8 ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ।

ਗੌਰਤਲਬ ਹੈ ਕਿ ਅੱਜ ਨਗਰ ਨਿਗਮ ਦੀ ਮੀਟਿੰਗ ਵਿੱਚ ਫਾਇਰ ਸੇਫ਼ਟੀ ਸਰਟੀਫਿਕੇਟ ਚਾਰਜਿਜ਼ ਵਧਾਉਣ ਬਾਰੇ, ਸ਼ਹਿਰ ਦੇ ਮਨੀਮਾਜਰਾ ਤੇ 13 ਪਿੰਡਾਂ ਵਿੱਚ ਜੀਆਈਐੱਸ ਅਧਾਰਿਤ ਮਸ਼ੀਨੀ ਅਤੇ ਹੱਥ ਨਾਲ ਸਵੀਪਿੰਗ ਅਤੇ ਆਊਟਸੋਰਸ ਦੇ ਆਧਾਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਗੁੜ, ਸਰ੍ਹੋਂ ਦਾ ਤੋਲ ਤੇ ਸਾਬਣ ਜਾਰੀ ਕਰਨ ਸਬੰਧੀ ਵੱਖ-ਵੱਖ ਏਜੰਡਿਆਂ ਨੂੰ ਵਿਚਾਰ ਚਰਚਾ ਲਈ ਰੱਖਿਆ ਗਿਆ ਸੀ ਪਰ ਨਿਗਮ ਦੀ ਮੀਟਿੰਗ ਮੁਲਤਵੀ ਹੋਣ ਕਰਕੇ ਇਨ੍ਹਾਂ ਏਜੰਡਿਆਂ ’ਤੇ ਚਰਚਾ ਹੀ ਨਹੀਂ ਹੋ ਸਕੀ।

ਨਗਰ ਨਿਗਮ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਨੇ ਦੋ ਏਜੰਡਿਆਂ ਨੂੰ ਹਾਊਸ ਦੇ ਮੁੱਖੀ ਮੇਅਰ ਸਰਬਜੀਤ ਕੌਰ ਅੱਗੇ ਰੱਖਿਆ। ਢੀਂਗਰਾ ਵੱਲੋਂ ਸ਼ਹਿਰ ਦੇ ਸਾਰੇ ਲੋਕਾਂ ਨੂੰ ਹਰ ਮਹੀਨੇ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦੀ ਮੰਗ ਕੀਤੀ ਗਈ। ਮੇਅਰ ਨੇ ‘ਆਪ’ ਕੌਂਸਲਰ ਦੇ ਟੇਬਲ ਏਜੰਡਿਆਂ ਨੂੰ ਮਨਜ਼ੂਰ ਕਰ ਲਿਆ ਪਰ ਨਿਗਮ ਦੀ ਮੀਟਿੰਗ ਮੁਲਤਵੀ ਹੋਣ ਕਰਕੇ ਚਰਚਾ ਨਹੀਂ ਹੋ ਸਕੀ।

ਡਿਪਟੀ ਮੇਅਰ ਦੀ ਅਗਵਾਈ ਹੇਠ ਜਾਰੀ ਰੱਖੀ ਜਾ ਸਕਦੀ ਸੀ ਮੀਟਿੰਗ: ਪ੍ਰੇਮ ਗਰਗ

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਨਿਗਮ ਦੀ ਮੀਟਿੰਗ ਨੂੰ ਮੇਅਰ ਸਰਬਜੀਤ ਕੌਰ ਦੀ ਬੇਟੀ ਦੀ ਸਿਹਤ ਠੀਕ ਨਾ ਹੋਣ ਕਰਕੇ ਮੁਲਤਵੀ ਕਰ ਦਿੱਤੀ ਹੈ ਜਦੋਂ ਕਿ ਨਿਗਮ ਦੀ ਮੀਟਿੰਗ ਨੂੰ ਸੀਨੀਅਰ ਡਿਪਟੀ ਮੇਅਰ ਦੀ ਅਗਵਾਈ ਹੇਠ ਜਾਰੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਮੇਅਰ ਦੀ ਬੇਟੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All