ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਦਸੰਬਰ
ਨਗਰ ਨਿਗਮ ਚੋਣਾਂ ਦੌਰਾਨ ਸੈਕਟਰ-27 ਤੋਂ ਟਿਕਟ ਕੱਟ ਕੇ 30 ਨੰਬਰ ਵਾਰਡ ਵਿਚ ਦੇਣ ’ਤੇ ਭਾਜਪਾ ਪਰਿਵਾਰ ’ਚ ਬਗ਼ਾਵਤੀ ਸੁਰ ਦਿਖਾਈ ਦੇਣ ਲੱਗੇ ਹਨ। ਲੰਬੇ ਸਮੇਂ ਤੋਂ ਭਾਜਪਾ ਦੀ ਸੇਵਾ ਕਰਨ ਵਾਲੇ ਗਰੋਵਰ ਪਰਿਵਾਰ ਦੇ ਪੁੱਤਰ ਸੰਯਮ ਗਰੋਵਰ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਕਾਂਗਰਸ ਪਾਰਟੀ ਦੀ ਕੌਮੀ ਬੁਲਾਰੇ ਅਲਕਾ ਲਾਂਬਾ ਨੇ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਗਰੋਵਰ ਨੇ ਦੱਸਿਆ ਕਿ ਉਸ ਦਾ ਪਰਿਵਾਰ 15-20 ਸਾਲਾਂ ਤੋਂ ਭਾਜਪਾ ਲਈ ਕੰਮ ਕਰਦਾ ਆ ਰਿਹਾ ਸੀ। ਉਨ੍ਹਾਂ ਦਾ ਵਾਰਡ ਨੰਬਰ-27 ਵਿੱਚ ਹੀ ਆਧਾਰ ਹੈ ਪਰ ਭਾਜਪਾ ਨੇ ਨਜ਼ਰਅੰਦਾਜ਼ ਕਰ ਕੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਹੈ। ਇਸ ਕਾਰਨ ਉਸ ਦੇ ਲੜਕੇ ਨੇ ਪਿਉ ਨਾਲੋਂ ਕੰਮ ਵੀ ਵੱਖਰਾ ਕਰ ਲਿਆ ਹੈ।