ਸਰਬਜੀਤ ਸਿੰਘ ਭੱਟੀ
ਲਾਲੜੂ, 20 ਨਵੰਬਰ
ਇਲਾਕੇ ਵਿਚ ਲਾਵਾਰਿਸ ਪਸ਼ੂਆਂ ਦੀ ਭਰਮਾਰ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਜਿੱਥੇ ਲਾਵਾਰਿਸ ਪਸ਼ੁੂਆਂ ਕਾਰਨ ਹਾਦਸੇ ਵਾਪਰ ਰਹੇ ਹਨ, ਉਥੇ ਹੀ ਪਸ਼ੂ, ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਚ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਅਤੇ ਬਾਜ਼ਾਰ ਦੀਆਂ ਸੜਕਾਂ ’ਤੇ ਲਾਵਾਰਿਸ ਪਸ਼ੂਆਂ ਦੇ ਝੁੰਡ ਵੇਖੇ ਜਾ ਸਕਦੇ ਹਨ, ਜੋ ਹਰ ਥਾਈਂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸਬੰਧੀ ਸਮਾਜ ਸੇਵੀ ਆਗੂ ਹਰਵਿੰਦਰ ਸਿੰਘ ਝਰਮੜੀ, ਡਾ. ਰਘਵੀਰ ਸਿੰਘ ਸੈਣੀ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਤੇ ਸਾਬਕਾ ਕੌਂਸਲਰ ਰਘਵੀਰ ਜੁਨੇਜਾ ਨੇ ਦੱਸਿਆ ਕਿ ਇਕ ਪਾਸੇ ਸਰਕਾਰ ਗਊੁ ਸੈੱਸ ਲਾ ਕੇ ਲੋਕਾਂ ਤੋਂ ਟੈਕਸ ਲੈ ਰਹੀ ਹੈ, ਦੂਜੇ ਪਾਸੇ ਲਾਵਾਰਿਸ ਪਸ਼ੂ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਸ਼ੂਆਂਂ ਕਾਰਨ ਸ਼ਹਿਰ ਗੰਦਗੀ ਦੇ ਢੇਰ ਵਿਚ ਤਬਦੀਲ ਹੋ ਰਿਹਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਸ਼ੂਆਂਂ ਨੂੰ ਫੜਨ ਲਈ ਪਟਿਆਲਾ ਤੋਂ ਸਪੈਸ਼ਲ ਟੀਮ ਤੇ ਗੱਡੀ ਮੰਗਵਾਈ ਹੈ, ਜਿਸ ਦੀ ਮਦਦ ਨਾਲ ਪਸ਼ੁੂਆਂ ਨੂੰ ਫੜ ਕੇ ਸਰਕਾਰੀ ਗਉੂਸ਼ਾਲਾ ਮਗਰਾ ਵਿੱਚ ਛੱਡਿਆ ਜਾਵੇਗਾ।