ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 29 ਜੂਨ
ਥਾਣਾ ਨਵਾਂ ਗਾਉਂ ਦੀ ਪੁਲੀਸ ਨੇ ਦੋ ਔਰਤਾਂ ਕੋਲੋਂ ਗਾਂਜਾ ਬਰਾਮਦ ਕੀਤਾ। ਐੱਸਐੱਚਓ ਕੁਲਵੰਤ ਸਿੰਘ ਤੇ ਜਾਂਚ ਅਫਸਰ ਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਸਿੰਘਾ ਦੇਵੀ ਕਲੋਨੀ ’ਚ ਕੀਤੀ ਰੇਡ ਦੌਰਾਨ ਦੋ ਔਰਤਾਂ ਸੰਤੋਸ਼ (65) ਅਤੇ ਜੋਤੀ (40) ਕੋਲੋਂ 516 ਗਰਾਮ ਗਾਂਜਾ ਸਮੇਤ 71,870 ਰੁਪਏ ਨਕਦੀ ਬਰਾਮਦ ਕੀਤੀ ਗਈ ਹੈ। ਪੁਲੀਸ ਅਨੁਸਾਰ ਉਕਤ ਦੋਵਾਂ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਇਲਾਕਾ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਲਈ ਜੁਡੀਸ਼ਲ ਰਿਮਾਂਡ ’ਤੇ ਭੇਜਿਆ ਗਿਆ ਹੈ।