ਹੋਟਲ ਦੀ ਬੇਸਮੈਂਟ ਪੁੱਟਣ ’ਤੇ ਦੋ ਦੁਕਾਨਾਂ ਡਿੱਗੀਆਂ

ਹੋਟਲ ਦੀ ਬੇਸਮੈਂਟ ਪੁੱਟਣ ’ਤੇ ਦੋ ਦੁਕਾਨਾਂ ਡਿੱਗੀਆਂ

ਜ਼ੀਰਕਪੁਰ ਵਿੱਚ ਖੁਦਾਈ ਕਾਰਨ ਡਿੱਗੀ ਇਮਾਰਤ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 1 ਦਸੰਬਰ

ਚੰਡੀਗੜ੍ਹ-ਅੰਬਾਲਾ ਹਾਈਵੇਅ ਤੋਂ ਬਲਟਾਣਾ ਨੂੰ ਜਾਣ ਵਾਲੇ ਮੋੜ ਦੇ ਨੇੜੇ ਇੱਕ ਹੋਟਲ ਦੀ ਬੇਸਮੈਂਟ ਲਈ ਕੀਤੀ ਜਾ ਰਹੀ ਖ਼ੁਦਾਈ ਦੌਰਾਨ ਨੇੜੇ ਬਣੀ ਦੋ ਦੁਕਾਨਾਂ ਦੀ ਇਮਾਰਤ ਡਿੱਗ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ। ਇਸ ਤੋਂ ਪਹਿਲਾਂ ਜ਼ੀਰਕਪੁਰ ਵਿੱਚ ਦੋ ਅਤੇ ਡੇਰਾਬੱਸੀ ਵਿੱਚ ਇਕ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ।

ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਲਟਾਣਾ ਮੋੜ ’ਤੇ ਸੋਹਣ ਲਾਲ ਅਤੇ ਰਾਹੁਲ ਗੋਇਲ ਵੱਲੋਂ ਹੋਟਲ ਦੀ ਉਸਾਰੀ ਕੀਤੀ ਰਹੀ ਸੀ। ਇਸ ਉਸਾਰੀ ਲਈ ਹੋਟਲ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਬੇਸਮੈਂਟ ਦੀ ਤਰਕੀਬਨ 40 ਫੁੱਟ ਦੀ ਖ਼ੁਦਾਈ ਕੀਤੀ ਗਈ ਸੀ। ਅੱਜ ਦੁਪਹਿਰ ਬਾਅਦ ਤਕਰੀਬਨ ਤਿੰਨ ਵਜੇ ਖ਼ੁਦਾਈ ਦੌਰਾਨ ਉਸ ਦੇ ਨਾਲ ਸਥਿਤ ਦੋ ਦੁਕਾਨਾਂ ਦੀ ਨੀਂਹ ਹਿੱਲਣ ਨਾਲ ਦੋਵਾਂ ਦੀ ਇਮਾਰਤ ਡਿੱਗ ਗਈ। ਇਨ੍ਹਾਂ ਵਿੱਚ ਟਾਈਲਾਂ ਦੀ ਦੁਕਾਨ ਸੀ। ਕਾਫੀ ਟਾਈਲਾਂ ਮਲਬੇ ਹੇਠ ਦਬ ਗਈਆਂ ਹਨ। ਉਂਝ ਹਾਦਸੇ ਦਾ ਖ਼ਤਰਾ ਦੇਖਦਿਆਂ ਪਹਿਲਾਂ ਹੀ ਟਾਈਲਾਂ ਵਾਲੀ ਦੁਕਾਨ ਵਿੱਚ ਮੌਜੂਦ ਵਿਅਕਤੀ ਬਾਹਰ ਨਿਕਲ ਗਏ ਸਨ ਜਿਸ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਮਗਰੋਂ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਅਤੇ ਨਗਰ ਕੌਂਸਲ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ।

ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਇੱਥੇ ਦੋ ਜਣਿਆਂ ਵੱਲੋਂ ਸਾਂਝੇ ਤੌਰ ’ਤੇ ਹੋਟਲ ਤਿਆਰ ਕੀਤਾ ਜਾ ਰਿਹਾ ਸੀ। ਇਸ ਲਈ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਪਾਸ ਨਕਸ਼ੇ ਨੂੰ ਦੇਖ ਕੇ ਸਾਹਮਣੇ ਆਵੇਗਾ ਕਿ ਹੋਟਲ ਦਾ ਨਕਸ਼ਾ ਪਾਸ ਕਰਵਾਇਆ ਗਿਆ ਸੀ ਜਾਂ ਕਿਸੇ ਹੋਰ ਇਮਾਰਤ ਦਾ ਜੋ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।

ਟਾਈਲਾਂ ਦੇ ਸ਼ੋਅਰੂਮ ਦੇ ਮਾਲਕ ਅਨਿਲ ਸੂਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦਾ ਲੱਖਾਂ ਰੁਪਏ ਦਾ ਸਾਮਾਨ ਮਲਬੇ ਹੇਠਾਂ ਦਬ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All